ਇਨਸਾਨੀਅਤ ਦੀ ਸੇਵਾ ਲਈ ਯੂ.ਐੱਨ ਵੱਲੋਂ ਸੋਨੂੰ ਸੂਦ ਨੂੰ ਕੀਤਾ ਗਿਆ ਸਨਮਾਨਿਤ
ਬਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੇ ਅਦਾਕਾਰ ਸੋਨੂੰ ਸੂਦ ਏਨੀਂ ਦਿਨੀਂ ਆਪਣੀਆਂ ਫ਼ਿਲਮਾਂ ਕਰਕੇ ਨਹੀਂ,ਬਲਕਿ ਸਮਾਜ ਸੇਵਾ ਲਈ ਜ਼ਿਆਦਾ ਜਾਣੇ ਜਾ ਰਹੇ ਹਨ ।ਕੋਰੋਨਾ ਕਾਲ ‘ਚ ਜਿਸ ਤਰ੍ਹਾਂ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ-ਨਾਲ ਆਮ ਲੋਕਾਂ ਦੀ ਮਦਦ ਕੀਤੀ ।ਉਨ੍ਹਾਂ ਦੇ ਇਸ ਕੰਮ ਦੀ ਦੇਸ਼ ਹੀ ਵਿਦੇਸ਼ਾਂ ‘ਚ ਵੀ ਸ਼ਲਾਘਾ ਹੋ ਰਹੀ ਹੈ ।ਉਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ।
Sonu-Sood
ਇਸੇ ਸੇਵਾ ਦੀ ਬਦੌਲਤ ਪਿਛਲੇ ਦਿਨੀਂ ਉਨ੍ਹਾਂ ਨੂੰ ਯੂ ਐੱਨ ਦੇ ਇੱਕ ਪ੍ਰਮੁੱਖ ਅਵਾਰਡ SDG Special Humanitarian Action Award ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ।
ਹੋਰ ਪੜ੍ਹੋ: ਪਾਕਿਸਤਾਨ ਦੇ ਰਹਿਣ ਵਾਲੇ ਇਸ ਕਿਊਟ ਜਿਹੇ ਬੱਚੇ ਨੇ ਸੋਨੂੰ ਸੂਦ ਲਈ ਭੇਜਿਆ ਇਹ ਸੁਨੇਹਾ
Sonu Sood
ਦੱਸ ਦਈਏ ਕਿ ਇਹ ਅਵਾਰਡ ਦੁਨੀਆ ਭਰ ‘ਚ ਕੁਝ ਚੋਣਵੇਂ ਲੋਕਾਂ ਨੂੰ ਹੀ ਦਿੱਤਾ ਜਾਂਦਾ ਹੈ ।ਇਹ ਸਨਮਾਨ ਉਨ੍ਹਾਂ ਨੂੰ ਵਰਚੂਅਲ ਸਮਾਰੋਹ ਦੇ ਦੌਰਾਨ ਦਿੱਤਾ ਗਿਆ । ਸੋਨੂੰ ਸੂਦ ਤੋਂ ਪਹਿਲਾਂ ਇਹ ਅਵਾਰਡ ਐਂਜਲਿਨਾ ਜੌਲੀ, ਡੇਵਿਡ ਬੇਖਮ ਸਣੇ ਕਈ ਹਸਤੀਆਂ ਨੂੰ ਦਿੱਤਾ ਜਾ ਚੁੱਕਿਆ ਹੈ ।
sonu-sood
ਦੱਸ ਦਈਏ ਕਿ ਸੋਨੂੰ ਸੂਦ ਲਾਕਡਾਊਨ ਦੌਰਾਨ ਮਾਨਵਤਾ ਦੀ ਸੇਵਾ ਕਰਦੇ ਨਜ਼ਰ ਆਏ । ਇੱਥੇ ਹੀ ਬਸ ਨਹੀਂ ਉਹ ਹੁਣ ਵੀ ਜ਼ਰੂਰਤਮੰਦ ਲੋਕਾਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾ ਰਹੇ ਹਨ ।