ਸਫ਼ਾਈ ਮੁਲਾਜ਼ਮਾਂ ਦੇ ਨਾਲ ਖੁਦ ਸਫ਼ਾਈ ਕਰਨ ਲੱਗੇ ਸੋਨੂੰ ਸੂਦ, ਵੀਡੀਓ ਵਾਇਰਲ

Reported by: PTC Punjabi Desk | Edited by: Shaminder  |  August 13th 2021 11:52 AM |  Updated: August 13th 2021 12:02 PM

ਸਫ਼ਾਈ ਮੁਲਾਜ਼ਮਾਂ ਦੇ ਨਾਲ ਖੁਦ ਸਫ਼ਾਈ ਕਰਨ ਲੱਗੇ ਸੋਨੂੰ ਸੂਦ, ਵੀਡੀਓ ਵਾਇਰਲ

ਸੋਨੂੰ ਸੂਦ (Sonu Sood ) ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦਾ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਸੋਨੂੰ ਸੂਦ  ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸੋਨੂੰ ਸੂਦ  (Sonu Sood ) ਕਸ਼ਮੀਰ ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਸੋਨੂੰ ਸੂਦ ਚਿਨਾਰ ਦੇ ਪੱਤੇ ਚੁੱਕਦੇ ਹੋਏ ਨਜ਼ਰ ਆ ਰਹੇ ਹਨ ।

Sonu , -min Image From Instagram

ਹੋਰ ਪੜ੍ਹੋ : ‘ਬਚਪਨ ਕਾ ਪਿਆਰ’ ਗੀਤ ਰਿਲੀਜ਼ ਹੁੰਦੇ ਹੀ ਸਹਿਦੇਵ ਦੇ ਬਦਲੇ ਤੇਵਰ, ਬੀਚ ਤੇ ਕਰ ਰਿਹਾ ਹੈ ਚਿਲ

ਸੋਨੂੰ ਸੂਦ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਇਸ ਤਕਨੀਕ ਦਾ ਇਸਤੇਮਾਲ ਇੰਜੀਨੀਅਰਿੰਗ ‘ਚ ਕਰਦੇ ਸਨ, ਪਰ ਅਸਲ ‘ਚ ਉਨ੍ਹਾਂ ਨੇ ਹੁਣ ਇਸ ਤਕਨੀਕ ਦਾ ਇਸਤੇਮਾਲ ਕੀਤਾ ਹੈ । ਇਸ ਦੇ ਨਾਲ ਹੀ ਸੋਨੂੰ ਸੂਦ ਦੇ ਨਾਲ ਉੱਥੋਂ ਦੇ ਸਫਾਈ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

 

View this post on Instagram

 

A post shared by Voompla (@voompla)

ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਅਲਤਾਫ ਰਾਜਾ ਦੇ ਗਾਣੇ ਦੇ ਰੀਮੇਕ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਦੇ ਨਾਲ ਵੀ ਉਹ ਇੱਕ ਗੀਤ ‘ਚ ਨਜ਼ਰ ਆ ਚੁੱਕੇ ਹਨ ।

Sonu -min Image From Instagram

ਸੋਨੂੰ ਸੂਦ ਲੋਕਾਂ ਦੇ ਲਈ ਮਸੀਹਾ ਬਣ ਚੁੱਕੇ ਹਨ ਅਤੇ ਲਾਕਡਾਊਨ ਦੌਰਾਨ ਉਨ੍ਹਾਂ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਅਤੇ ਲਗਾਤਾਰ ਕਰਦੇ ਆ ਰਹੇ ਹਨ । ਸੋਨੂੰ ਸੂਦ ਨੇ ਕੋਰੋਨਾ ਕਾਲ ਦੀ ਦੂਜੀ ਲਹਿਰ ‘ਚ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ ਦੇ ਲਈ ਵੀ ਹਰ ਸੰਭਵ ਕੋਸ਼ਿਸ਼ ਕੀਤੀ ਸੀ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network