ਸੋਨੂੰ ਸੂਦ ਤੇ ਸ਼੍ਰਧਾ ਕਪੂਰ ਨੂੰ Hottest Vegetarian ਐਵਾਰਡ ਲਈ ਚੁਣਿਆ

Reported by: PTC Punjabi Desk | Edited by: Shaminder  |  December 18th 2020 03:29 PM |  Updated: December 18th 2020 03:29 PM

ਸੋਨੂੰ ਸੂਦ ਤੇ ਸ਼੍ਰਧਾ ਕਪੂਰ ਨੂੰ Hottest Vegetarian ਐਵਾਰਡ ਲਈ ਚੁਣਿਆ

ਜਾਨਵਰਾਂ ਦੇ ਬਚਾਅ ਤੇ ਸੁਰੱਖਿਆ ਦੀ ਸੰਸਥਾ 'ਪੇਟਾ' ਨੇ ਐਵਾਰਡ ਲਈ ਦੋ ਭਾਰਤੀਆਂ ਨੂੰ ਚੁਣਿਆ ਹੈ। ਇਸ ਲਿਸਟ ਵਿਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਸ਼੍ਰਧਾ ਕਪੂਰ ਦਾ ਨਾਂਅ ਸ਼ਾਮਿਲ ਹੈ। ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਨੇ ਆਪਣੇ ਲੋਕ ਭਲਾਈ ਦੇ ਕੰਮ ਨਾਲ ਪੂਰੀ ਦੁਨੀਆਂ 'ਚ ਵਾਹ-ਵਾਹੀ ਖੱਟੀ ਹੈ।

Sonu Sood

ਇਸਦੇ ਨਾਲ ਹੀ ਸੋਨੂੰ ਸੂਦ ਨੇ ਜਾਨਵਰਾਂ ਤੇ ਪਸ਼ੂਆਂ ਦੀ ਸੁਰੱਖਿਆ ਲਈ ਇਸ ਤਰ੍ਹਾਂ ਦੇ ਕੰਮ ਕੀਤੇ ਹਨ। ਸੋਨੂੰ ਸੂਦ ਨੇ ਜਾਨਵਰਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਹਨ। ਉਸਨੇ ਪੇਟਾ ਦੀ ‘ਪ੍ਰੋ ਵੈਜੀਟੇਰੀਅਨ ਪ੍ਰਿੰਟ ਇੰਡੀਆ ਮੁਹਿੰਮ’ 'ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਇੱਕ ਵਾਰ ਕਬੂਤਰ ਦੀ ਜਾਨ ਵੀ ਬਚਾਈ ਸੀ।

ਹੋਰ ਪੜ੍ਹੋ : ਸੋਨੂੰ ਸੂਦ ਹੁਣ ਜ਼ਰੂਰਤਮੰਦਾਂ ਨੂੰ ਮੁਹੱਈਆ ਕਰਵਾਉਣਗੇ ਈ-ਰਿਕਸ਼ਾ

shraddha-kapoor

ਸੋਨੂੰ ਸੂਦ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਸ਼੍ਰਧਾ ਕਪੂਰ ਨੂੰ ਵੀ Hottest Vegetarian ਦਾ ਸਨਮਾਨ ਲੈਂਦੇ ਹੋਏ ਨੌਨ-ਵੇਜ ਫ਼ੂਡ ਛੱਡ ਦਿੱਤਾ।

sonu

ਇਸ ਕਰਕੇ ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਜ਼ (ਪੇਟਾ) ਨੇ ਸੋਨੂੰ ਸੂਦ ਤੇ ਸ਼੍ਰਧਾ ਕਪੂਰ ਨੂੰ Hottest Vegetarian ਦੇ ਐਵਾਰਡ ਲਈ ਚੁਣਿਆ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network