ਰਾਤ ਦੇ ਇੱਕ ਵਜੇ ਕਿਸਾਨਾਂ ਨਾਲ ਲਾਈਵ ਹੋ ਕੇ ਸੋਨੀਆ ਮਾਨ ਨੇ ਕਿਸਾਨਾਂ ਦਾ ਦਰਦ ਨਾ ਸਮਝਣ ਵਾਲੀਆਂ ਸਰਕਾਰਾਂ ਨੂੰ ਪਾਈਆਂ ਲਾਹਨਤਾਂ
ਖੇਤੀ ਬਿੱਲ ਦੇ ਖਿਲ਼ਾਫ ਕਿਸਾਨਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਇੱਕ ਜੁਟਤਾ ਦਿਖਾ ਰਹੇ ਹਨ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਿਸਾਨਾਂ ਦੇ ਸੰਘਰਸ਼ ਦੀਆਂ ਵੀਡੀਓ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੇਂਦਰ ਦੀ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ ।
ਇਸ ਸਭ ਦੇ ਚਲਦੇ ਅਦਾਕਾਰਾ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਹੜਾ ਕਿ ਪੰਜਾਬ ਦੀ ਕਿਸਾਨੀ ਦੇ ਦਰਦ ਤੇ ਇਸ ਬਿਲ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਨੂੰ ਬਿਆਨ ਕਰਦਾ ਹੈ ।
ਹੋਰ ਪੜ੍ਹੋ
ਸੋਨੀਆ ਮਾਨ ਵੱਲੋਂ ਇਸ ਵੀਡੀਓ ਵਿੱਚ ਲਾਈਵ ਹੋ ਕੇ ਦੱਸਿਆ ਗਿਆ ਹੈ ਕਿ ਰਾਤ ਦਾ ਇੱਕ ਵੱਜਿਆ ਹੋਇਆ ਹੈ ਪਰ ਸਾਡੇ ਬਜ਼ੁਰਗ ਕਿਸਾਨ ਠੰਡ ਤੇ ਹੋਰ ਪਰੇਸ਼ਾਨੀਆਂ ਦੇ ਬਾਵਜੂਦ ਖੇਤੀ ਬਿੱਲਾਂ ਖਿਲਾਫ ਧਰਨੇ ਤੇ ਡਟੇ ਹੋਏ ਹਨ । ਇਸ ਦੇ ਨਾਲ ਹੀ ਸੋਨੀਆ ਮਾਨ ਨੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਲਾਹਨਤਾਂ ਪਾਈਆਂ ਹਨ ।
ਜਿਹੜੀਆਂ ਇਸ ਤਰ੍ਹਾਂ ਦੇ ਬਿੱਲ ਲਿਆ ਕੇ ਕਿਸਾਨਾਂ ਨੂੰ ਜਿਊਂਦੇ ਜੀ ਮਾਰਨ ਤੇ ਤੁਲੀਆਂ ਹੋਈਆਂ ਹਨ ।ਇਸ ਮੌਕੇ ਸੋਨੀਆ ਮਾਨ ਇੱਕ ਤੋਂ ਬਾਅਦ ਇੱਕ ਕਿਸਾਨਾਂ ਨਾਲ ਗੱਲਬਾਤ ਕਰਦੇ ਹਨ । ਸੋਨੀਆ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।