ਕੌਰ ਬੀ ਦਾ ਨਵਾਂ ਗੀਤ ‘ਫੀਲ ਚੱਕੀ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਕੌਰ ਬੀ ਦਾ ਨਵਾਂ ਗੀਤ ‘ਫੀਲ ਚੱਕੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਕੌਰ ਬੀ ਦੇ ਇਸ ਗੀਤ ਦੇ ਬੋਲ ਬਬਲੂ ਸੋਢੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਬਲੈਕ ਵਾਇਰਸ ਦੇ ਵੱਲੋਂ ਦਿੱਤਾ ਗਿਆ ਹੈ ।

Reported by: PTC Punjabi Desk | Edited by: Shaminder  |  August 02nd 2023 06:18 PM |  Updated: August 02nd 2023 06:18 PM

ਕੌਰ ਬੀ ਦਾ ਨਵਾਂ ਗੀਤ ‘ਫੀਲ ਚੱਕੀ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਕੌਰ ਬੀ (Kaur B)ਦਾ ਨਵਾਂ ਗੀਤ ‘ਫੀਲ ਚੱਕੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਕੌਰ ਬੀ ਦੇ ਇਸ ਗੀਤ ਦੇ ਬੋਲ ਬਬਲੂ ਸੋਢੀ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਬਲੈਕ ਵਾਇਰਸ ਦੇ ਵੱਲੋਂ ਦਿੱਤਾ ਗਿਆ ਹੈ ।ਗੀਤ ਦੀ ਫੀਚਰਿੰਗ ‘ਚ ਕੌਰ ਬੀ ਦੇ ਨਾਲ ਕਮਲ ਸਿੱਧੂ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਗੱਭਰੂ ਦੀ ਗੱਲ ਕੀਤੀ ਗਈ ਹੈ, ਜਿਸ ਨੂੰ ਮੁਟਿਆਰ ਨੇ ਇੱਕ ਵਾਰ ਹੱਸ ਕੇ ਬੁਲਾ ਲਿਆ ਤਾਂ ਉਹ ਫੀਲਿੰਗ ਹੀ ਲੈਣ ਲੱਗ ਪਿਆ । 

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਸਮਰਪਿਤ ਪਿੰਡ ਸਮਾਉ ‘ਚ ਤੀਆਂ ਦੇ ਮੇਲੇ ‘ਚ ਭੈਣਾਂ ਨੂੰ ਦਿੱਤਾ ਗਿਆ ਸੰਧਾਰਾ, ਅਦਾਕਾਰਾ ਰਾਜ ਧਾਲੀਵਾਲ, ਐਂਕਰ ਕਮਾਇਣੀ ਹੋਈਆਂ ਭਾਵੁਕ, ਵੇਖੋ ਵੀਡੀਓ

ਕੌਰ ਬੀ ਨੇ ਦਿੱਤੇ ਕਈ ਹਿੱਟ ਗੀਤ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੌਰ ਬੀ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮਿੱਤਰਾਂ ਦੇ ਬੂਟ, ਬਜਟ, ਪੀਜ਼ਾ ਹੱਟ, ਫੁਲਕਾਰੀ ਸਣੇ ਕਈ ਗੀਤ ਸ਼ਾਮਿਲ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਕੌਰ ਬੀ ਨੇ ਇੰਡਸਟਰੀ ‘ਚ ਖ਼ਾਸ ਪਛਾਣ ਬਣਾਈ ਹੈ ।

ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਕੌਰ ਬੀ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ ਅਤੇ ਕੌਰ ਬੀ ਨਾਂਅ ਉਨ੍ਹਾਂ ਨੂੰ ਮਸ਼ਹੂਰ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network