Jasmine Sandlas and Gur Sidhu announce New Song 'Routine': ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਅਤੇ ਗੁਰ ਸਿੱਧੂ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਜਲਦ ਹੀ ਇਹ ਦੋਵੇਂ ਗਾਇਕ ਆਪਣੇ ਨਵੇਂ ਗੀਤ ਵਿੱਚ ਇੱਕਠੇ ਨਜ਼ਰ ਆਉਣਗੇ। ਗਾਇਕ ਜੈਸਮੀਨ ਨੇ ਹਾਲ ਹੀ ਵਿੱਚ ਆਪਣੇ ਨਵੇਂ ਗੀਤ 'ਰੂਟੀਨ' (Routine) ਦਾ ਐਲਾਨ ਕੀਤਾ ਸੀ, ਜੋ ਕਿ ਹੁਣ ਰਿਲੀਜ਼ ਹੋ ਗਿਆ ਹੈ। ਦੱਸ ਦੇਈਏ ਕਿ ਇਸ ਜੋੜੀ ਨੇ ਆਪਣੇ ਨਵੇਂ ਗੀਤ ਰੂਟੀਨ (Routine) ਦਾ ਐਲਾਨ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਇਸ 'ਚ ਜੈਸਮੀਨ ਅਤੇ ਗੁਰ ਨੇ ਇਸ ਗੀਤ ਦਾ ਪੋਸਟਰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ । ਨਵੇਂ ਗੀਤ ਦੇ ਸ਼ੇਅਰ ਕੀਤੇ ਗਏ ਇਸ ਪੋਸਟਰ ਦੇ ਵਿੱਚ ਜੈਸਮੀਨ ਦੇ ਹੌਣ ਤੇ ਗਲੈਮਰਸ ਲੁੱਕ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਗਾਇਕ ਗੁਰ ਸਿੱਧੂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਅਸੀਂ ਵਾਪਿਸ ਆ ਗਏ ਹਾਂ.....। <iframe width=853 height=480 src=https://www.youtube.com/embed/oJ7Q4MjxE-0 title=ROUTINE (Official Video) Gur Sidhu | Jasmine Sandlas | Kaptaan | New Punjabi Song 2023 |Punjabi Song frameborder=0 allow=accelerometer; autoplay; clipboard-write; encrypted-media; gyroscope; picture-in-picture; web-share allowfullscreen></iframe>ਦੱਸ ਦੇਈਏ ਕਿ ਇਸ ਗੀਤ ਤੋਂ ਪਹਿਲਾਂ ਗੁਰ ਸਿੱਧੂ ਅਤੇ ਜੈਸਮੀਨ ਸੈਂਡਲਾਸ ਗੀਤ 'ਬੰਬ ਆਗਿਆ' ਇਕੱਠੇ ਕੀਤਾ ਸੀ। ਇਸ ਗੀਤ ਨੂੰ ਫੈਨਜ਼ ਵੱਲੋਂ ਭਰਵਾ ਹੁੰਗਾਰਾ ਮਿਲਿਆ। ਫਿਲਹਾਲ ਆਪਣੇ ਨਵੇਂ ਗੀਤ ਰਾਹੀਂ ਇਹ ਜੋੜੀ ਮੁੜ ਇੱਕ ਵਾਰ ਫਿਰ ਤੋਂ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਫੈਨਜ਼ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰ ਸਿੱਧੂ ਬਹੁਤ ਜਲਦ ਗਾਇਕਾ ਅਫਸਾਨਾ ਖਾਨ ਨਾਲ 23 ਅਪ੍ਰੈਲ ਨੂੰ ਇੰਟਰਨੈਸ਼ਨਲ ਸੈਂਟਰ ਮਿਸੀਸਾਗਾ ਵਿਖੇ ਸ਼ੋਅ ਕਰਦੇ ਹੋਏ ਦਿਖਾਈ ਦੇਣਗੇ। ਇਸ ਦਾ ਪੋਸਟਰ ਸਾਂਝਾ ਕਰਦੇ ਹੋਏ ਉਨ੍ਹਾਂ ਪ੍ਰਸ਼ੰਸ਼ਕਾਂ ਨੂੰ ਬੁਕਿੰਗ ਕਰਨ ਲਈ ਵੀ ਕਿਹਾ। ਹੋਰ ਪੜ੍ਹੋ: Carry on Jatta 3: ਗਿੱਪੀ ਗਰੇਵਾਲ ਦੀ ਫ਼ਿਲਮ 'ਕੈਰੀ ਆਨ ਜੱਟਾ-3' ਦਾ ਟੀਜ਼ਰ ਹੋਇਆ ਰਿਲੀਜ਼, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਫੈਨਜ਼ਇਸ ਤੋਂ ਇਲਾਵਾ ਜੈਸਮੀਨ ਸੈਂਡਲਾਸ ਸਿੰਗਲ ਟ੍ਰੈਕਸ ਦੇ ਨਾਲ-ਨਾਲ ਹੁਣ ਫਿਲਮਾਂ ਦੇ ਗੀਤ ਗਾਉਂਦੇ ਹੋਏ ਵੀ ਨਜ਼ਰ ਆ ਰਹੀ ਹੈ। ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਵਿੱਚ ਉਨ੍ਹਾਂ ਨੇ ਗੀਤ ਜ਼ਹਿਰੀ ਵੇ ਨੂੰ ਆਪਣੀ ਆਵਾਜ਼ ਦਿੱਤੀ ਸੀ। ਹਾਲ ਹੀ ਵਿੱਚ ਗੁਲਾਬੀ ਕਵੀਨ ਦਾ ਗੀਤ ਇੱਤਰ ਵੀ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ।