ਫ਼ਿਲਮ ‘ਬੂਹੇ ਬਾਰੀਆਂ’ ਦਾ ਗੀਤ ‘ਬਾਗੀ’ ਜੋਤੀ ਨੂਰਾਂ ਦੀ ਆਵਾਜ਼ ‘ਚ ਰਿਲੀਜ਼, ਔਰਤਾਂ ਨੂੰ ਹਿੰਮਤ ਨੂੰ ਦਰਸਾਉਂਦਾ ਹੈ ਗੀਤ

ਫ਼ਿਲਮ ‘ਬੂਹੇ ਬਾਰੀਆਂ’ ਦਾ ਨਵਾਂ ਗੀਤ ‘ਬਾਗੀ’ ਜੋਤੀ ਨੂਰਾਂ ਦੀ ਆਵਾਜ਼ ‘ਚ ਰਿਲੀਜ਼ ਹੋ ਗਿਆ ਹੈ । ਇਸ ਗੀਤ ਦੇ ਬੋਲ ਹਰਿੰਦਰ ਕੌਰ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ । ਇਸ ਗੀਤ ‘ਚ ਔਰਤਾਂ ਦੀ ਹਿੰਮਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Reported by: PTC Punjabi Desk | Edited by: Shaminder  |  September 04th 2023 05:36 PM |  Updated: September 04th 2023 05:37 PM

ਫ਼ਿਲਮ ‘ਬੂਹੇ ਬਾਰੀਆਂ’ ਦਾ ਗੀਤ ‘ਬਾਗੀ’ ਜੋਤੀ ਨੂਰਾਂ ਦੀ ਆਵਾਜ਼ ‘ਚ ਰਿਲੀਜ਼, ਔਰਤਾਂ ਨੂੰ ਹਿੰਮਤ ਨੂੰ ਦਰਸਾਉਂਦਾ ਹੈ ਗੀਤ

ਫ਼ਿਲਮ ‘ਬੂਹੇ ਬਾਰੀਆਂ’ ਦਾ ਨਵਾਂ ਗੀਤ ‘ਬਾਗੀ’ (Baagi) ਜੋਤੀ ਨੂਰਾਂ (Jyoti Nooran)ਦੀ ਆਵਾਜ਼ ‘ਚ ਰਿਲੀਜ਼ ਹੋ ਗਿਆ ਹੈ । ਇਸ ਗੀਤ ਦੇ ਬੋਲ ਹਰਿੰਦਰ ਕੌਰ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ । ਇਸ ਗੀਤ ‘ਚ ਔਰਤਾਂ ਦੀ ਹਿੰਮਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ :  ਕ੍ਰਿਕੇਟਰ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਬੇਟੇ ਨੂੰ ਦਿੱਤਾ ਜਨਮ

ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । 

15 ਸਤੰਬਰ ਨੂੰ ਰਿਲੀਜ਼ ਹੋਵੇਗੀ  ਫ਼ਿਲਮ

ਫ਼ਿਲਮ ‘ਬੂਹੇ ਬਾਰੀਆਂ’ ਇਸੇ ਮਹੀਨੇ ਪੰਦਰਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ‘ਚ ਪਾਲੀਵੁੱਡ ਇੰਡਸਟਰੀ ਦੀਆਂ ਕਈ ਦਿੱਗਜ ਹੀਰੋਇਨਾਂ ਅਦਾਕਾਰੀ ਕਰਦੀਆਂ ਹੋਈਆਂ ਵਿਖਾਈ ਦੇਣਗੀਆਂ । ਨੀਰੂ ਬਾਜਵਾ ਇਸ ਫ਼ਿਲਮ ਦੇ ਨਾਲ ਸਬੰਧਤ ਕਈ ਜਾਣਕਾਰੀਆਂ ਸਾਂਝੀਆਂ ਕਰ ਰਹੀ ਹੈ ।

 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਫ਼ਿਲਮ ‘ਕਲੀ ਜੋਟਾ’, ‘ਚੱਲ ਜਿੰਦੀਏ’ ਸਣੇ ਕਈ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦਿਖਾਈ ਹੈ । ਇਸ ਫ਼ਿਲਮ ਦਾ ਵੀ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਕਿਉਂਕਿ ਇਹ ਫ਼ਿਲਮ ਵੀ ਵੱਖਰੇ ਵਿਸ਼ੇ ‘ਤੇ ਹੋਣ ਵਾਲੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network