Annhi Diya Mazaak Ae' Song 'Akhian Nimaniya': ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਆਪਣੀ ਗਾਇਕੀ ਦੇ ਨਾਲ-ਨਾਲ ਹੁਣ ਅਦਾਕਾਰੀ ਦੇ ਖ਼ੇਤਰ ਵਿੱਚ ਵੀ ਕੰਮ ਕਰ ਰਹੇ ਹਨ। ਜਲਦ ਹੀ ਐਮੀ ਵਿਰਕ ਦੀ ਨਵੀਂ ਫ਼ਿਲਮ 'ਅੰਨੀ ਦਿਆ ਮਜ਼ਾਕ ਐ' ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਰਿਲੀਜ਼ ਤੋਂ ਪਹਿਲਾਂ ਮੇਕਰਸ ਵੱਲੋਂ ਨਵਾਂ ਗੀਤ 'ਅੱਖੀਆਂ ਨਿਮਾਣੀਆਂ' ਰਿਲੀਜ਼ ਕਰ ਦਿੱਤਾ ਹੈ, ਮਸ਼ਹੂਰ ਗਾਇਕ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ ਫੈਨਜ਼ ਦੇ ਦਿਲਾਂ ਨੂੰ ਛੁਹ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦਾ ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ' ਤੋਂ ਗੀਤ 'ਅੱਖੀਆਂ ਨਿਮਾਣੀਆਂ' ਰਿਲੀਜ਼ ਹੋਇਆ ਹੈ। ਲੰਮੇ ਸਮੇਂ ਬਾਅਦ ਸਰੋਤਿਆਂ ਨੂੰ ਅਮਰਿੰਦਰ ਗਿੱਲ ਦੀ ਆਵਾਜ਼ 'ਚ ਕੋਈ ਗੀਤ ਸੁਣਨ ਨੂੰ ਮਿਲਿਆ ਹੈ, ਜੋ ਰੂਹ ਨੂੰ ਸਕੂਨ ਦੇ ਰਿਹਾ ਹੈ। ਆਪਣੀ ਸੁਰੀਲੀ ਆਵਾਜ਼ ਨਾਲ ਅਮਰਿੰਦਰ ਗਿੱਲ ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ। ਗੀਤ ਦੇ ਬੋਲ ਨਿੰਮਾ ਲੋਹਾਰਕਾ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਵੀ ਐੱਸ. 5 ਮਿਊਜ਼ਿਕ ਨੇ ਦਿੱਤਾ ਹੈ।<iframe width=853 height=480 src=https://www.youtube.com/embed/z01atHqH3e0 title=Akhian Nimanian | Amrinder Gill | Ammy Virk | Pari Pandher | From Annhi Dea Mazaak Ae - 21st April frameborder=0 allow=accelerometer; autoplay; clipboard-write; encrypted-media; gyroscope; picture-in-picture; web-share allowfullscreen></iframe>ਫ਼ਿਲਮ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਆਮਤੌਰ 'ਤੇ ਬੋਲੇ ਜਾਣ ਵਾਲੇ ਇੱਕ ਡਾਇਲਾਗ 'ਤੇ ਬਣੀ ਹੋਈ ਹੈ। ਇਹ ਡਾਇਲਾਗ ਪੰਜਾਬੀ ਇੰਡਸਟਰੀ ਵਿੱਚ ਮਸ਼ਹੂਰ ਅਤੇ ਵਿਆਪਕ ਤੌਰ 'ਤੇ ਵਰਤਿਆ ਜਾਣ ਵਾਲਾ ਡਾਇਲਾਗ ਹੈ ਅਤੇ ਇੱਥੋਂ ਤੱਕ ਕਿ ਅਸੀਂ ਇਸ ਨੂੰ ਮੀਮਜ਼ ਰਾਹੀਂ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਵਿੱਚ ਦੇਖਿਆ ਹੈ। ਐਮੀ ਵਿਰਕ ਦੇ ਨਾਲ ਨਾਸਿਰ ਚਿਨਯੋਤੀ ਅਤੇ ਇਫਤਿਖਾਰ ਠਾਕੁਰ ਦੇ ਸੁਮੇਲ ਕਾਰਨ ਇਹ ਇੱਕ ਦਿਲਚਸਪ ਤੇ ਹਾਸੇ ਨਾਲ ਭਰਪੂਰ ਫ਼ਿਲਮ ਸਾਬਿਤ ਹੋਵੇਗੀ। ਹੋਰ ਪੜ੍ਹੋ: The Kapil Sharma Show: ਹੁਣ ਨਹੀਂ ਲੱਗਣਗੇ ਹਾਸਿਆਂ ਦੇ ਠਹਾਕੇ, ਕੀ ਮੁੜ ਬੰਦ ਹੋਣ ਜਾ ਰਿਹਾ ਹੈ ‘The Kapil Sharma Show?ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਾਕੇਸ਼ ਧਵਨ ਨੇ ਕੀਤਾ ਹੈ, ਜਿਸ ਨੂੰ ਗੁਰਪ੍ਰੀਤ ਸਿੰਘ ਪ੍ਰਿੰਸ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ 'ਚ ਇਹ ਫ਼ਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜੋ ਪੰਜ ਪਾਣੀ ਫ਼ਿਲਮਜ਼ ਤੇ ਰਿਧਮ ਬੁਆਏਜ਼ ਐਂਟਰਟੇਨਮੈਂਟ ਦੀ ਸਾਂਝੀ ਪੇਸ਼ਕਸ਼ ਹੈ।