ਲੋਹੜੀ ਦੇ ਤਿਉਹਾਰ ‘ਤੇ ਗਾਏ ਜਾਣ ਵਾਲੇ ਗੀਤ, ਜਾਣੋ ਕੁੜੀਆਂ ਘੱਟ ਲੋਹੜੀ ਦੇਣ ਵਾਲਿਆਂ ਨੂੰ ਕਿਵੇਂ ਦਿੰਦੀਆਂ ਹਨ ਗੀਤ ਰਾਹੀਂ ਮੇਹਣੇ
ਲੋਹੜੀ (Lohri2022) ਦਾ ਤਿਉਹਾਰ (Festival) ਉੱਤਰ ਭਾਰਤ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਤਿਉਹਾਰ ਨੂੰ ਲੈ ਕੇ ਪੰਜਾਬੀਆਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ । ਛੋਟੇ-ਛੋਟੇ ਬੱਚੇ ਟੋਲੀਆਂ ਬਣਾ ਕੇ ਘਰਾਂ ‘ਚ ਲੋਹੜੀ ਮੰਗਣ ਦੇ ਲਈ ਜਾਂਦੇ ਹਨ ਅਤੇ ਲੋਕ ਗੀਤਾਂ ਰਾਹੀਂ ਆਪਣੀ ਮੰਗ ਰੱਖਦੇ ਹਨ । ਜਿਸ ਘਰ ‘ਚ ਮੁੰਡੇ ਦਾ ਵਿਆਹ ਹੋਇਆ ਹੋਵੇ ਜਾਂ ਫਿਰ ਕਿਸੇ ਦੇ ਘਰ ਬੱਚੇ ਨੇ ਜਨਮ ਲਿਆ ਹੋਵੇ ਉਸ ਘਰ ‘ਚ ਬੱਚੇ ਲੋਹੜੀ ਮੰਗਣ ਜਾਂਦੇ ਹਨ ਅਤੇ ਗੀਤਾਂ ਗਾ ਕੇ ਲੋਹੜੀ ਮੰਗਦੇ ਨੇ ।
ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ,ਹੋ
ਦੁੱਲੇ ਦੀ ਧੀ ਵਿਆਹੀ ,ਹੋ
ਸੇਰ ਸੱਕਰ ਪਾਈ ,ਹੋ
ਕੁੜੀ ਦਾ ਲਾਲ ਪਟਾਕਾ ,ਹੋ
ਕੁੜੀ ਦਾ ਸ਼ਾਲੂ ਪਾਟਾ ,ਹੋ
image From instagram
ਹੋਰ ਪੜ੍ਹੋ : ਵਿਆਹ ਤੋਂ ਬਾਅਦ ਕਿਚਨ ‘ਚ ਰੁੱਝੀ ਅਦਾਕਾਰਾ ਕੈਟਰੀਨਾ ਕੈਫ, ਵੀਡੀਓ ਹੋ ਰਿਹਾ ਵਾਇਰਲ
ਲੋਹੜੀ ਵਾਲੇ ਦਿਨ ਕੁੜੀਆਂ ਵੀ ਬੜੇ ਚਾਅ ਦੇ ਨਾਲ ਲੋਕਾਂ ਦੇ ਘਰੋਂ ਲੋਹੜੀ ਮੰਗਣ ਲਈ ਜਾਂਦੀਆਂ ਹਨ । ਜਿਸ ‘ਤੇ ਉਹ ਗੀਤ ਗਾਉਂਦੀਆਂ ਹਨ । ਬਦਲੇ ‘ਚ ਉਨ੍ਹਾਂ ਨੂੰ ਲੋਕਾਂ ਵੱਲੋਂ ਸ਼ਗਨ ਦੇ ਤੌਰ ‘ਤੇ ਪੈਸੇ ਅਤੇ ਖਾਣ ਲਈ ਤਿਲ ,ਗੁੜ ,ਰਿਉੜੀਆਂ ਅਤੇ ਮੂੰਗਫਲੀ ਅਤੇ ਪੈਸੇ ਲੋਹੜੀ ਵਾਲੇ ਘਰ ਚੋਂ ਲੈਂਦੀਆਂ ਨੇ । ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਨੇ
ਰਾਤ ਪਈ ਤ੍ਰਿਕਾਲਾਂ ਪਈਆਂ ,ਤਾਰੇ ਚਮਕਣ ਲਾਲ-ਲਾਲ
ਕਿਸੇ ਕੁੜੀ ਮੈਨੂੰ ਆ ਕੇ ਦੱਸਿਆ ਤੇਰਾ ਵੀਰਾ ਤ੍ਰਿਹਾਇਆ
image From google
ਇਸ ਦੇ ਨਾਲ ਹੀ ਜਿਸ ਘਰ ਵਾਲੇ ਲੋਹੜੀ ਦੇਣ 'ਚ ਦੇਰੀ ਕਰਨ ਤਾਂ ਕੁੜੀਆਂ ਗਾਉੇਂਦੀਆਂ ਕਹਿੰਦੀਆਂ ਨੇ
ਅੰਦਰ ਕੀ ਬਣਾਉਂਦੀ ਏਂ
ਸੁੱਥਣ ਨੂੰ ਟਾਕੀ ਲਾਉਂਦੀ ਏਂ
ਟਾਕੀ ਨਾ ਪਾ ਨੀ ਸੁੱਥਣ ਨਵੀਂ ਪਾ ਨੀ
ਜੇ ਕੁੜੀਆਂ ਨੂੰ ਥੋੜੇ ਪੈਸੇ ਦਿੱਤੇ ਜਾਣ ਤਾਂ ਕੁੜੀਆਂ ਗਾਉਂਦੀਆਂ ਹੋਈਆਂ ਕਹਿੰਦੀਆਂ ਨੇ …
ਆਪਣੇ ਪੈਸਿਆਂ ਵੱਲ ਵੇਖ ਸਾਡੀਆਂ ਕੁੜੀਆਂ ਵੱਲ ਵੇਖ
ਅਤੇ ਇਸ ਦੇ ਨਾਲ ਹੀ ਗਾਉਂਦੀਆਂ ਨੇ
ਘੱਟ ਦੇਣ 'ਤੇ ਮਿਹਣੇ ਦੇਂਦੀਆਂ ਹੋਈਆਂ ਕਹਿੰਦੀਆਂ ਨੇ
ਦੋ ਕੁ ਫੁੱਲੜੀਆਂ ਲਿਆਈ ਉੱਤੇ ਮਂੈਗਣ ਧਰ ਲਿਆਈ
ਜੇ ਕੁੜੀਆਂ ਨੂੰ ਉਨ੍ਹਾਂ ਦੇ ਮਨ ਮਾਫਿਕ ਪੈਸੇ ਅਤੇ ਲੋਹੜੀ ਮਿਲਦੀ ਹੈ ਤਾਂ ਕੁੜੀਆਂ ਖੁਸ਼ ਹੋ ਕੇ ਉਸ ਪਰਿਵਾਰ ਨੂੰ ਅਸੀਸਾਂ ਦਿੰਦੀਆਂ ਹਨ ਕਿ ….
ਕੋਠੇ ਉੱਤੇ ਮੋਰ ਇੱਥੇ ਮੁੰਡਾ ਜੰਮੇ ਹੋਰ
ਸਾਲ ਨੂੰ ਫੇਰ ਆਈਏ