ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਬੈਡਫਿਲਾ' ਦਾ ਟੀਜ਼ਰ ਹੋਇਆ ਜਾਰੀ 

Reported by: PTC Punjabi Desk | Edited by: Shaminder  |  November 05th 2018 04:57 AM |  Updated: November 05th 2018 04:57 AM

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਬੈਡਫਿਲਾ' ਦਾ ਟੀਜ਼ਰ ਹੋਇਆ ਜਾਰੀ 

ਸਿੱਧੂ ਮੂਸੇਵਾਲਾ  ਨਵੇਂ ਗੀਤ ਬੈਡਫਿਲਾ ਦਾ ਟੀਜ਼ਰ ਆ ਚੁੱਕਿਆ ਹੈ । ਹਰ ਵਾਰ ਦੀ ਤਰ੍ਹਾਂ ਸਿੱਧੂ ਮੂਸੇਵਾਲਾ ਇਸ ਗੀਤ 'ਚ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੇ ਨੇ । ਇਸ ਗੀਤ 'ਚ ਉਨ੍ਹਾਂ ਦੇ ਨਾਲ ਸਾਥ ਦਿੱਤਾ ਹੈ ਹਰਜ ਨਾਗਰਾ ਨੇ । ਜਿਨ੍ਹਾਂ ਨੇ ਇਸ ਗੀਤ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ । ਰਾਹੁਲ ਚਾਹਲ ਦੀ ਡਾਇਰੈਕਸ਼ਨ ਹੇਠ ਤਿਆਰ ਹੋਏ ਇਸ ਗੀਤ ਨੂੰ ਬਰੈਂਪਟਨ ਅਤੇ ਹੋਰ ਵਿਦੇਸ਼ੀ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ ।ਇਸ ਗੀਤ 'ਚ ਖਾਸ ਕੀ ਹੋਵੇਗਾ ਇਹ ਤਾਂ ਜ਼ਿਆਦਾ ਕੁਝ ਪਤਾ ਨਹੀਂ ਚੱਲ ਸਕਿਆ ।

ਹੋਰ ਵੇਖੋ : ਜਦੋਂ ਸਿੱਧੂ ਮੂਸੇਵਾਲਾ ਦੇ ਸ਼ੋਅ ‘ਚ ਪਿਆ ਪੁਆੜਾ ,ਵੀਡਿਓ ਵਾਇਰਲ

https://www.instagram.com/p/BpwXExwALPh/

ਪਰ ਹਾਂ ਉਹ ਆਪਣੇ ਇਸ ਗੀਤ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੇ ਆਪਣੇ ਇਸ ਨਵੇਂ ਗੀਤ ਦਾ ਫ੍ਰਸਟ ਲੁਕ ਵੀ ਪਿਛਲੇ ਦਿਨੀਂ ਜਾਰੀ ਕੀਤਾ ਸੀ ।ਇਸ ਗੀਤ ਨੂੰ ਲੈ ਕੇ ਸਿੱਧੂ ਮੂਸੇਵਾਲਾ ਖਾਸੇ ਉਤਸ਼ਾਹਿਤ ਨੇ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਫੈਨਸ ਨੂੰ ਹਰ ਵਾਰ ਦੀ ਤਰ੍ਹਾਂ ਇਹ ਗੀਤ ਵੀ ਪਸੰਦ ਆਏਗਾ ।ਸਿੱਧੂ ਮੂਸੇਵਾਲਾ ਦਾ ਇਹ ਗੀਤ ਉਨ੍ਹਾਂ ਦੀ ਪੀਬੀਐਕਸ ੧ ਐਲਬਮ ਦਾ ਹੀ ਗੀਤ ਹੈ ।ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ  ਪੀਬੀਐਕਸ ੧ ਗੀਤ ਰਿਲੀਜ਼ ਹੋਇਆ ਸੀ ।

ਹੋਰ ਵੇਖੋ :ਜਦੋਂ ਅੜਬ ਸੁਭਾਅ ਵਾਲਾ ਸਿੱਧੂ ਮੂਸੇਵਾਲਾ ਆਪਣਿਆਂ ਦੇ ਗਲ ਲੱਗ ਫੁੱਟ-ਫੁੱਟ ਰੋਇਆ ,ਵੇਖੋ ਵੀਡਿਓ

sidhu moosewala sidhu moosewala new song

ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਸਿੱਧੂ ਮੂਸੇਵਾਲਾ ਇਸੇ ਐਲਬਮ ਦਾ ਗੀਤ ਲੈ ਕੇ ਆ ਰਹੇ ਨੇ । ਹੁਣ ਇਸ ਗੀਤ 'ਚ ਉਹ ਸਰੋਤਿਆਂ ਨੂੰ ਕੀ ਨਵਾਂ ਪਰੋਸ ਰਹੇ ਨੇ ਇਸ ਦਾ ਖੁਲਾਸਾ ਉਦੋਂ ਹੀ ਹੋ ਸਕੇਗਾ ਜਦੋਂ ਇਸ ਗੀਤ ਦਾ ਪੂਰਾ ਵੀਡਿਓ ਜਾਰੀ ਹੋਵੇਗਾ । ਜਿਸ ਦਾ ਇੰਤਜ਼ਾਰ ਬੇਸਬਰੀ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network