ਸੁਰਜੀਤ ਪਾਤਰ ਦਾ ਲਿਖਿਆ ਤੇ ਆਜ਼ਾਦ ਦਾ ਗਾਇਆ ਗਾਣਾ ‘ਚਟਕੋਰੀ ਸਜ਼ਾ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਪੀਟੀਸੀ ਰਿਕਾਰਡਜ਼ ਵੱਲੋਂ ਹਰ ਰੋਜ ਨਵੇਂ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ । ਪੀਟੀਸੀ ਰਿਕਾਰਡਜ਼ ਨੇ ‘ਚਟਕੋਰੀ ਸਜ਼ਾ’ ਟਾਈਟਲ ਹੇਠ ਨਵਾਂ ਗਾਣਾ ਰਿਲੀਜ਼ ਕੀਤਾ ਗਿਆ ਹੈ । ਇਸ ਗਾਣੇ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਸੁਰਜੀਤ ਪਾਤਰ ਨੇ ਲਿਖੇ ਹਨ ਤੇ ਇਹਨਾਂ ਬੋਲਾਂ ਨੂੰ ਆਵਾਜ਼ ਆਜ਼ਾਦ ਨੇ ਦਿੱਤੀ ਹੈ । ਗੀਤ ਦਾ ਮਿਊਜ਼ਿਕ ਵੀ ਆਜ਼ਾਦ ਨੇ ਹੀ ਤਿਆਰ ਕੀਤਾ ਹੈ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਗਾਣਾ ਪੀਟੀਸੀ ਰਿਕਾਰਡਜ਼ ’ਤੇ ਰਿਲੀਜ਼ ਕਰਨ ਤੋਂ ਪਹਿਲਾਂ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਹਰੀ ਚਟਨੀ ਵੀ ਸ਼ਾਮਿਲ ਕੀਤਾ ਗਿਆ ਹੈ । ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ਕਿਉਂਕਿ ਇਸ ਵਿੱਚ ਜ਼ਿੰਦਗੀ ਦੇ ਖੱਟੇ ਮਿੱਠੇ ਪਲਾਂ ਦੀ ਗੱਲ ਕੀਤੀ ਗਈ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਜ਼ ਤੇ ਕਈ ਹਿੱਟ ਗਾਣੇ ਰਿਲੀਜ਼ ਕੀਤੇ ਗਏ ਹਨ ਜਿਹੜੇ ਕਿ ਲੋਕਾਂ ਦੀ ਪਹਿਲੀ ਪਸੰਦ ਹਨ ।