ਸੋਨਚਿੜਿਆ ਦੇ ਟ੍ਰੇਲਰ ਨੇ ਯਾਦ ਕਰਵਾਇਆ ਗੱਬਰ ਸਿੰਘ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  January 07th 2019 12:28 PM |  Updated: January 07th 2019 12:28 PM

ਸੋਨਚਿੜਿਆ ਦੇ ਟ੍ਰੇਲਰ ਨੇ ਯਾਦ ਕਰਵਾਇਆ ਗੱਬਰ ਸਿੰਘ, ਦੇਖੋ ਵੀਡਿਓ 

ਸੁਸ਼ਾਂਤ ਸਿੰਘ ਰਾਜਪੂਤ ਅਤੇ ਭੂਮੀ ਪੇਡਨੇਕਰ ਦੀ ਫਿਲਮ ਸੋਨਚਿੜਿਆ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ।ਟ੍ਰੇਲਰ ਵਿੱਚ ਭੂਮੀ ਪੇਡਨੇਕਰ, ਸੁਸ਼ਾਂਤ ਸਿੰਘ ਰਾਜਪੂਤ, ਮਨੋਜ ਵਾਜਪੇਈ ਚੰਬਲ ਦੇ ਬਾਗੀਆਂ ਦੇ ਰੋਲ ਵਿੱਚ ਨਜ਼ਰ ਆਉਣਗੇ । ਇਹ ਫਿਲਮ 8 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ । ਲੱਗਭਗ ਤਿੰਨ ਮਿੰਟ ਦੇ ਇਸ ਟ੍ਰੇਲਰ ਵਿੱਚ ਮਾਨ ਸਿੰਘ ਗੈਂਗ ਦੀ ਕਹਾਣੀ ਦਿਖਾਈ ਗਈ ਹੈ ।

Son-Chidiya Son-Chidiya

ਇਹ ਫਿਲਮ 1975 ਵਿੱਚ ਲੱਗੀ ਐਮਰਜੇਂਸੀ ਦੀ ਬੈਕਗਰਾਉਂਡ 'ਤੇ ਬਣੀ ਹੈ । ਇਸ ਫਿਲਮ ਦੇ ਡਾਈਲੌਗ ਲੋਕਾਂ ਨੂੰ ਕੀਲ ਕੇ ਰੱਖ ਦਿੰਦੇ ਹਨ । ਇਸ ਫਿਲਮ ਵਿੱਚ ਚੰਬਲ ਦੀ ਬੋਲੀ ਦੀ ਹੀ ਵਰਤੋਂ ਕੀਤੀ ਗਈ ਹੈ ਜਿਹੜੀ ਕਿ ਅਸਲ ਕਹਾਣੀ ਨੂੰ ਬਿਆਨ ਕਰਦੀ ਹੈ । ਸੋਨਚਿੜਿਆ ਵਿੱਚ ਆਸ਼ੂਤੋਸ਼ ਰਾਣਾ ਪੁਲਿਸ ਇੰਸਪੈਕਟਰ ਦੇ ਰੋਲ ਵਿੱਚ ਹਨ । ਫਿਲਮ ਗਾਲਾਂ ਅਤੇ ਐਕਸ਼ਨ ਨਾਲ ਭਰਪੂਰ ਹੈ । ਇਸ ਫਿਲਮ ਦਾ ਟੀਜ਼ਰ ਪਿਛਲੇ ਮਹੀਨੇ ਰਿਲੀਜ਼ ਹੋਇਆ ਸੀ ।

https://www.youtube.com/watch?v=aejAkKGiimk

ਇਸ ਟੀਜ਼ਰ ਵਿੱਚ ਚੰਬਲ ਦੀ ਝਲਕ ਦਿਖਾਈ ਦਿੱਤੀ ਸੀ । ਇਸ ਦੇ ਨਾਲ ਹੀ ਇਸ ਫਿਲਮ ਦਾ ਪੋਸਟਰ ਵੀ ਜਾਰੀ ਹੋਇਆ ਸੀ । ਸੋਨਚਿੜਿਆ ਨੂੰ ਅਭਿਸ਼ੇਕ ਚੌਬੇ ਨੇ ਡਾਇਰੈਕਟ ਕੀਤਾ ਹੈ । ਪਾਨ ਸਿੰਘ ਤੋਮਰ ਤੋਂ ਬਾਅਦ ਡਕੈਤਾਂ ਤੇ ਬਣ ਰਹੀ ਇਹ ਦੂਜੀ ਫਿਲਮ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਲੋਕਾਂ ਨੂੰ ਗੱਬਰ ਸਿੰਘ ਦੀ ਯਾਦ ਦਿਵਾਉਂਦੀ ਹੈ ਜਾਂ ਨਹੀਂ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network