ਸੋਨਾਰਿਕਾ ਭਦੋਰੀਆ ਨੇ ਅਨਾਊਂਸ ਕੀਤੀ ਆਪਣੀ ਮੰਗਣੀ , ਵੇਖੋ ਮੰਗੇਤਰ ਦੇ ਨਾਲ ਸ਼ਾਨਦਾਰ ਤਸਵੀਰਾਂ

Reported by: PTC Punjabi Desk | Edited by: Shaminder  |  May 18th 2022 12:53 PM |  Updated: May 18th 2022 12:53 PM

ਸੋਨਾਰਿਕਾ ਭਦੋਰੀਆ ਨੇ ਅਨਾਊਂਸ ਕੀਤੀ ਆਪਣੀ ਮੰਗਣੀ , ਵੇਖੋ ਮੰਗੇਤਰ ਦੇ ਨਾਲ ਸ਼ਾਨਦਾਰ ਤਸਵੀਰਾਂ

ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਅਤੇ ਮੰਗਣਿਆਂ ਦਾ ਦੌਰ ਚੱਲ ਰਿਹਾ ਹੈ । ਬੀਤੇ ਦਿਨ ਜਿੱਥੇ ਮਸ਼ਹੂਰ ਕੋਰੀਓਗ੍ਰਾਫਰ ਨੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਉੱਥੇ ਹੀ ਹੁਣ ਮਾਡਲ ਅਤੇ ਅਦਾਕਾਰਾ ਸੋਨਾਰਿਕਾ ਭਦੋਰੀਆ (Sonarika Bhadoria) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਮੰਗੇਤਰ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਹੈ । ਟੀਵੀ ਦੇ ਸੁਪਰਹਿੱਟ ਸ਼ੋਅ ਦੇਵੋਂ ਕੇ ਦੇਵ ਮਹਾਦੇਵ ‘ਚ ਮਾਤਾ ਪਾਰਵਤੀ ਦਾ ਕਿਰਦਾਰ ਨਿਭਾ ਕੇ ਸੁਰਖੀਆਂ ਵਟੋਰਨ ਵਾਲੀ ਅਦਾਕਾਰਾ ਨੂੰ ਇਸੇ ਸ਼ੋਅ ਦੇ ਨਾਲ ਪਛਾਣ ਮਿਲੀ ਹੈ ।

Sonarika Bhadoria,- image From instagram

ਹੋਰ ਪੜ੍ਹੋ : ਗਾਇਕਾ ਜਸਵਿੰਦਰ ਬਰਾੜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਸੋਨਾਰਿਕਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ । ਉਸ ਨੇ ਆਪਣੇ ਮੰਗੇਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਉਸ ਮੁੰਡੇ ਨੂੰ ਜਨਮਦਿਨ ਦੀਆਂ ਵਧਾਈਆਂ, ਜਿਸ ਕੋਲ ਸੋਨੇ ਦੀ ਰੂਹ ਹੈ’।

Sonarika,,-min image From instagram

ਹੋਰ ਪੜ੍ਹੋ : ਆਹ ਪ੍ਰਿਯੰਕਾ ਚੋਪੜਾ ਨੂੰ ਕੀ ਹੋ ਗਿਆ? ਪ੍ਰਸ਼ੰਸਕਾਂ ਨੂੰ ਸਤਾਉਣ ਲੱਗੀ ਅਦਾਕਾਰਾ ਦੀ ਚਿੰਤਾ

ਉਹ ਮੁੰਡਾ ਜੋ ਮੇਰੇ ਮਨ, ਮੇਰੇ ਦਿਲ, ਮੇਰੀ ਆਤਮਾ ਅਤੇ ਮੇਰੀ ਦੇਖਭਾਲ ਕਰਦਾ ਹੈ ।ਉਹ ਮੁੰਡਾ ਜੋ ਮੇਰਾ ਸਭ ਤੋਂ ਹਮੇਸ਼ਾ ਮੇਰੇ ਸਾਹਮਣੇ ਮਜ਼ਬੂਤੀ ਦੇ ਨਾਲ ਖੜਾ ਹੁੰਦਾ ਹੈ । ਜਨਮਦਿਨ ਮੁਬਾਰਕ ਮੰਗੇਤਰ’। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਦੋਹਰੀ ਵਧਾਈ ਦੇ ਰਹੇ ਹਨ ।

sonarika bhadoria,,

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਨਾਰਿਕਾ 137  ਰਿਸ਼ਤੇ ਠੁਕਰਾ ਚੁੱਕੀ ਹੈ । ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਇੱਕ ਇੰਟਰਵਿਊ ‘ਚ ਕੀਤਾ ਸੀ ਕਿ ਹੁਣ ਤੱਕ ਉਹ ਵਿਆਹ ਲਈ ਆਏ 137 ਰਿਸ਼ਤੇ ਠੁਕਰਾ ਚੁੱਕੀ ਹੈ । ਸੋਨਾਰਿਕਾ ਮੁਤਾਬਕ ਉਸ ਨੂੰ ਕਾਲਜ ਸਮੇਂ ਤੋਂ ਹੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਨ । ਟੀਵੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਉਸਨੇ ਕੰਮ ਕੀਤਾ ਹੈ । ਇਸ ਤੋਂ ਇਲਾਵਾ ਸਾਊਥ ਇੰਡਸਟਰੀ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network