Trending:
17 ਜੁਲਾਈ ਨੂੰ ਹੋਵੇਗਾ ਸੋਨਮ ਕਪੂਰ ਦਾ ਬੇਬੀ ਸ਼ਾਵਰ, ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ, ਵੀਡੀਓ ਹੋਇਆ ਵਾਇਰਲ
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਸੋਨਮ ਕਪੂਰ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਉਨ੍ਹਾਂ ਦਾ ਬੇਬੀ ਸ਼ਾਵਰ ਫੰਕਸ਼ਨ 17 ਜੁਲਾਈ ਨੂੰ ਰੱਖਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਤੁਸੀਂ ਮਹਿਮਾਨਾਂ ਨੂੰ ਬੇਬੀ ਸ਼ਾਵਰ ਲਈ ਭੇਜੇ ਜਾ ਰਹੇ ਗਿਫਟ ਹੈਂਪਰ ਦੇਖੇ ਜਾ ਸਕਦੇ ਹੋ।
ਇਸ ਵੀਡੀਓ 'ਚ ਕਾਰ 'ਚ ਗਿਫਟ ਹੈਂਪਰ ਰੱਖਦੇ ਹੋਏ ਇੱਕ ਵੱਡੇ ਡੱਬੇ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਸੋਸ਼ਲ ਮੀਡੀਆ ਯੂਜ਼ਰਸ ਨੇ ਸੋਨਮ ਨੂੰ ਮਾਂ ਬਣਨ ਦੀ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਬਣਨ ਵਾਲੀ ਹੈ ਮਾਂ, ਪਤੀ ਗੌਤਮ ਕਿਚਲੂ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼

ਇਸ ਵੀਡੀਓ ਨੂੰ ਵਿਰਲ ਭਿਯਾਨੀ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਇਸ ਦਾ ਕੈਪਸ਼ਨ ਲਿਖਿਆ ਹੈ, ਬੇਬੀ ਸ਼ਾਵਰ ਲਈ ਸੱਦਾ... ਬੇਬੀ ਸ਼ਾਵਰ 17 ਜੁਲਾਈ ਨੂੰ ਸਾਬਕਾ ਮਿਸ ਇੰਡੀਆ ਕਵਿਤਾ ਸਿੰਘ ਦੇ ਘਰ Bandstand ਵਿਖੇ ਹੋ ਰਿਹਾ ਹੈ...ਉੱਥੇ ਹੀ ਸੋਨਮ ਅਤੇ ਆਨੰਦ ਦਾ ਵੀ ਵਿਆਹ ਹੋਇਆ ਸੀ।''

ਖਾਸ ਗੱਲ ਇਹ ਹੈ ਕਿ ਸੋਨਮ ਕਪੂਰ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਸੋਨਮ ਦੀਆਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕ ਹੈ।

ਹਾਲ ਹੀ 'ਚ ਸੋਨਮ ਦੇ ਬੇਬੀ ਸ਼ਾਵਰ 'ਚ ਸ਼ਾਮਲ ਹੋਏ ਸਿਤਾਰਿਆਂ ਦੀ ਗੈਸਟ ਲਿਸਟ ਵੀ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਵਰਾ ਭਾਸਕਰ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, , ਦੀਪਿਕਾ ਪਾਦੁਕੋਣ ,ਅੰਮ੍ਰਿਤਾ ਅਰੋੜਾ, ਮਲਾਇਕਾ ਅਰੋੜਾ, ਆਲੀਆ ਭੱਟ, ਨਤਾਸ਼ਾ ਦਲਾਲ, ਮਸਾਬਾ ਗੁਪਤਾ ਅਤੇ ਰਾਣੀ ਮੁਖਰਜੀ ਵਰਗੀਆਂ ਮਸ਼ਹੂਰ ਹਸਤੀਆਂ ਨੇ ਵੀ ਸੋਨਮ ਦੇ ਨਾਲ ਸ਼ਿਰਕਤ ਕੀਤੀ। ਬੇਬੀ ਸ਼ਾਵਰ ਦੀ ਰਸਮ ਹੋਵੇਗੀ। ਦੱਸ ਦਈਏ ਇਹ ਬੇਬੀ ਸ਼ਾਵਰ ਪਾਰਟੀ ਸੋਨਮ ਦੇ ਮਾਤਾ-ਪਿਤਾ ਵੱਲੋਂ ਦਿੱਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਅਨਿਲ ਕਪੂਰ ਕਾਫੀ ਜ਼ਿਆਦਾ ਉਤਸੁਕ ਹਨ।
View this post on Instagram