ਬੇਟੇ ਦੇ ਜਨਮ ਤੋਂ 60 ਦਿਨ ਬਾਅਦ ਵਰਕਆਊਟ 'ਚ ਲੱਗੀ ਸੋਨਮ ਕਪੂਰ, ਦੱਸੀਆਂ ਕੰਮਕਾਜੀ ਮਾਂ ਦੀਆਂ ਮੁਸ਼ਕਿਲਾਂ

Reported by: PTC Punjabi Desk | Edited by: Lajwinder kaur  |  October 23rd 2022 06:34 PM |  Updated: October 23rd 2022 06:34 PM

ਬੇਟੇ ਦੇ ਜਨਮ ਤੋਂ 60 ਦਿਨ ਬਾਅਦ ਵਰਕਆਊਟ 'ਚ ਲੱਗੀ ਸੋਨਮ ਕਪੂਰ, ਦੱਸੀਆਂ ਕੰਮਕਾਜੀ ਮਾਂ ਦੀਆਂ ਮੁਸ਼ਕਿਲਾਂ

Sonam Kapoor's "Working Mom Life": ਸੋਨਮ ਕਪੂਰ ਨੇ ਦੋ ਮਹੀਨੇ ਪਹਿਲਾਂ ਬੇਟੇ ਵਾਯੂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖ ਕੇ ਇਹ ਜਾਣਕਾਰੀ ਦਿੱਤੀ। ਸੋਨਮ ਨੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਹੈ ਪਰ ਅਜੇ ਤੱਕ ਚਿਹਰਾ ਨਹੀਂ ਦਿਖਾਇਆ ਹੈ। ਸੋਨਮ ਲੰਬੇ ਸਮੇਂ ਤੋਂ ਵਰਕ ਫਰੰਟ 'ਤੇ ਫਿਲਮਾਂ ਤੋਂ ਦੂਰ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਉਹ ਵਾਪਸੀ ਦੀ ਤਿਆਰੀ ਕਰ ਰਹੀ ਹੈ। ਉਸ ਨੇ ਇੱਕ ਵਾਰ ਫਿਰ ਤੋਂ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸੋਨਮ ਨੇ ਦੱਸਿਆ ਕਿ ਕੰਮ ਕਰਨ ਵਾਲੀ ਮਾਂ ਦੀਆਂ ਮੁਸ਼ਕਿਲਾਂ ਕੀ ਹੁੰਦੀਆਂ ਹਨ।

ਹੋਰ ਪੜ੍ਹੋ : ਰਿਚਾ ਚੱਢਾ ਨੇ ਵੱਖਰੇ ਅੰਦਾਜ਼ ਨਾਲ ਪਤੀ ਅਲੀ ਫਜ਼ਲ ਲਈ ਕੀਤਾ ਪਿਆਰ ਦਾ ਇਜ਼ਹਾਰ, ਪਤੀ ਦੇ ਨਾਮ ਦਾ ਗੁੰਦਵਾਇਆ ਟੈਟੂ

sonam kapoor pic image source: Instagram 

ਵੀਡੀਓ ‘ਚ ਉਹ ਆਪਣੇ ਟ੍ਰੇਨਰ ਨਾਲ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਉਹ ਆਪਣੀ ਫਿਟਨੈੱਸ 'ਤੇ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਸੋਨਮ ਇੱਕ ਕੰਮਕਾਜੀ ਮਾਂ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਬਿਆਨ ਕਰਦੀ ਹੈ। ਉਹ ਡਰ ਮਹਿਸੂਸ ਕਰ ਰਹੀ ਹੈ ਤੇ ਨਾਲ ਹੀ ਉਤਸ਼ਾਹਿਤ ਵੀ। ਉਸ ਨੇ ਦੱਸਿਆ ਕਿ ਹੁਣ ਉਹ ਬਹੁਤ ਜਲਦੀ ਥੱਕ ਜਾਂਦੀ ਹੈ। ਵਰਕਆਊਟ ਕਰਦੇ ਹੋਏ ਵੀ ਉਹ ਹੱਸਦੀ ਹੋਈ ਵੀ ਨਜ਼ਰ ਆ ਰਹੀ ਹੈ।

Sonam Kapoor , Image Source : Instagram

 

ਸੋਨਮ ਨੇ ਕੈਪਸ਼ਨ 'ਚ ਲਿਖਿਆ, #keepitrealwithSonam ਆਓ ਸ਼ੁਰੂ ਕਰੀਏ। ਅਨਿਲ ਕਪੂਰ ਨੇ ਆਪਣੀ ਧੀ ਨੂੰ ਚੀਅਰ ਕਰਦੇ ਹੋਏ ਕਮੈਂਟ ਬਾਕਸ ‘ਚ ਕਲੈਪਿੰਗ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਉਸ ਦੀ ਭੈਣ ਰੀਆ ਕਪੂਰ ਨੇ ਟਿੱਪਣੀ ਕੀਤੀ ਤੇ ਲਿਖਿਆ ਹੈ ‘ਹਾਂ ਤੁਸੀਂ ਕਰ ਸਕਦੇ ਹੋ’। ਆਨੰਦ ਆਹੂਜਾ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

actress sonam kapoor image source: Instagram

ਦੱਸ ਦੇਈਏ ਕਿ ਸੋਨਮ ਕਪੂਰ ਨੇ 20 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵਾਯੂ ਰੱਖਿਆ ਹੈ। ਵਿਆਹ ਤੋਂ ਬਾਅਦ ਸੋਨਮ ਪਤੀ ਆਨੰਦ ਆਹੂਜਾ ਨਾਲ ਲੰਡਨ ਸ਼ਿਫਟ ਹੋ ਗਈ। ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹ ਮੁੰਬਈ ਵਾਪਸ ਆ ਗਈ ਸੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network