ਹੁਣ ਸੋਨਮ ਬਾਜਵਾ ਨੇ ਯੁਵਰਾਜ ਹੰਸ ਦੇ ਸੁਰ ਨਾਲ ਮਿਲਾਈ ਸੁਰ

Reported by: PTC Punjabi Desk | Edited by: Shaminder  |  March 23rd 2019 11:18 AM |  Updated: March 23rd 2019 11:18 AM

ਹੁਣ ਸੋਨਮ ਬਾਜਵਾ ਨੇ ਯੁਵਰਾਜ ਹੰਸ ਦੇ ਸੁਰ ਨਾਲ ਮਿਲਾਈ ਸੁਰ

ਸੋਨਮ ਬਾਜਵਾ ਵੀ ਅਦਾਕਾਰਾ ਤੋਂ ਸ਼ਾਇਦ ਗਾਇਕੀ ਦੇ ਖੇਤਰ 'ਚ ਆਉਣ ਦੀ ਤਿਆਰੀ ਕਰ ਰਹੀ ਹੈ । ਉਹ ਅਕਸਰ ਗਾਇਕਾਂ ਨਾਲ ਗਾਉਂਦੀ ਨਜ਼ਰ ਆ ਜਾਂਦੀ ਹੈ । ਸੋਨਮ ਬਾਜਵਾ ਹੁਣ ਗਾਇਕ ਯੁਵਰਾਜ ਹੰਸ ਅਤੇ ਪਰਮੀਸ਼ ਵਰਮਾ ਨਾਲ ਗਾਉਂਦੀ ਹੋਈ ਵਿਖਾਈ ਦਿੱਤੀ ਹੈ ।

ਹੋਰ ਵੇਖੋ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ,ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

https://www.instagram.com/p/BvU9iIphuI7/

ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਹਿੰਦੀ ਗੀਤ "ਰਾਸ ਨਾ ਆਇਆ ਨਾ ਰਹਿਣਾ ਦੂਰ ਕਿਆ ਕੀਜੈ" ਗਾਉਂਦੀ ਹੋਈ ਨਜ਼ਰ ਆ ਰਹੀ ਹੈ ।

sonam sonam

ਇਸ 'ਚ ਉਨ੍ਹਾਂ ਦਾ ਸਾਥ ਪਰਮੀਸ਼ ਵਰਮਾ ਅਤੇ ਯੁਵਰਾਜ ਹੰਸ ਦੇ ਰਹੇ ਨੇ । ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਵੀਡੀਓ ਗੁਰਨਾਮ ਭੁੱਲਰ ਦੇ ਨਾਲ ਵਾਇਰਲ ਹੋਇਆ ਸੀ । ਜਿਸ 'ਚ ਉਹ ਗੁਰਦਾਸ ਮਾਨ ਦਾ ਗੀਤ "ਸੱਜਣਾ ਵੇ ਸੱਜਣਾ" ਗਾਉਂਦੀ ਹੋਈ ਨਜ਼ਰ ਆਈ ਸੀ ਅਤੇ ਹੁਣ ਮੁੜ ਤੋਂ ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋਇਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network