ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆ ਰਹੇ ਨੇ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  February 22nd 2019 03:21 PM |  Updated: February 22nd 2019 03:21 PM

ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆ ਰਹੇ ਨੇ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ, ਦੇਖੋ ਵੀਡੀਓ

ਹਾਲ ਹੀ ‘ਚ ਪੰਜਾਬੀ ਮੂਵੀ ਗੁੱਡੀਆਂ ਪਟੋਲੇ ਦਾ ਟਰੇਲਰ ਸਰੋਤਿਆਂ ਦੇ ਰੂਬਰੂ ਹੋ ਚੁੱਕਿਆ ਹੈ। ਜਿਸ ਦੇ ਚੱਲਦੇ ਗੁੱਡੀਆਂ ਪਟੋਲੇ ਦੀ ਪੂਰੀ ਸਟਾਰ ਕਾਸਟ ਬਹੁਤ ਜ਼ਿਆਦਾ ਐਕਸਾਇਟੇਡ ਹੋਈ ਪਈ ਹੈ। ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ ਮਸਤੀ ਕਰਦੇ ਨਜ਼ਰ ਆ ਰਹੇ ਹਨ।

View this post on Instagram

 

Guddiyan Patole Trailer tomorrow 10am.✌?✌? #guddiyanpatole

A post shared by TANIA (@taniazworld) on

ਹੋਰ ਵੇਖੋ: ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਡ੍ਰੀਮ ਗਰਲ’ ਇਸ ਡੇਟ ਨੂੰ ਹੋਵੇਗੀ ਰਿਲੀਜ਼

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤਿੰਨੋ ਕਲਾਕਾਰ ਬੱਚਿਆਂ ਵਾਂਗ ਮਸਤੀ ਕਰ ਰਹੇ ਹਨ। ਸੋਨਮ ਤੇ ਤਾਨੀਆ ਦੇ ਨਾਲ ਨਿਰਮਲ ਰਿਸ਼ੀ ਨੇ ਵੀ ਵ੍ਹਾਈਟ ਰੰਗ ਦਾ ਬਾਥ-ਰੋਬ ਵਾਲਾ ਪਹਿਰਾਵਾ ਪਾਇਆ ਹੋਇਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਤਿੰਨੋ ਜਣੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਵੀਡੀਓ ‘ਚ ਨਿਰਮਲ ਰਿਸ਼ੀ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Sonam Bajwa Nirmal Rishi and Tania doing masti like kids

ਦੱਸ ਦਈਏ ਇਹ ਤਿੰਨੋਂ ਕਲਾਕਾਰ ਪੰਜਾਬੀ ਫਿਲਮ ਗੁੱਡੀਆਂ ਪਟੋਲੇ ‘ਚ ਇੱਕਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਫਿਲਮ ‘ਚ ਨਿਰਮਲ ਰਿਸ਼ੀ ਸੋਨਮ ਬਾਜਵਾ ਤੇ ਤਾਨੀਆ ਦੀ ਨਾਨੀ ਦਾ ਕਿਰਦਾਰ ਨਿਭਾ ਰਹੇ ਨੇ। ਫਿਲਮ ਦਾ ਟਰੇਲਰ ਬਹੁਤ ਹੀ ਮਜ਼ੇਦਾਰ ਤੇ ਕਾਮੇਡੀ ਵਾਲਾ ਹੈ। ਗੁੱਡੀਆਂ ਪਟੋਲੇ ਮੂਵੀ ‘ਚ ਨਾਇਕ ਦੀ ਭੂਮੀਕਾ ‘ਚ ਗੁਰਨਾਮ ਭੁੱਲਰ ਤੇ ਨਾਇਕਾ ਦੀ ਭੂਮੀਕਾ ‘ਚ ਸੋਨਮ ਬਾਜਵਾ ਨਜ਼ਰ ਆਉਣਗੇ।  ਸਰੋਤਿਆਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਮੂਵੀ 8 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network