ਪੰਜਾਬੀ ਫ਼ਿਲਮ 'ਜਿੰਦ ਮਾਹੀ' ਦੀ ਰਿਲੀਜ਼ ਡੇਟ ਦਾ ਐਲਾਨ, ਇੱਕ ਵਾਰ ਫਿਰ ਨਜ਼ਰ ਆਵੇਗੀ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਜੋੜੀ
ਪੰਜਾਬੀ ਸਿਨੇਮਾ ਜਗਤ ਜੋ ਕਿ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜੀ ਹਾਂ ਇੱਕ ਹੋਰ ਪੰਜਾਬੀ ਫ਼ਿਲਮ ਦੀ ਰਿਲੀਜ਼ ਡੇਟ ਤੋਂ ਪਰਦੇ ਉੱਠ ਗਿਆ ਹੈ। ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਸਟਾਰਰ ਫ਼ਿਲਮ ਜਿੰਦ ਮਾਹੀ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਇਹ ਫ਼ਿਲਮ 5 ਅਗਸਤ ਨੂੰ 2022 ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਸਾਂਝਾ ਕੀਤਾ ਨਵੀਂ ਫ਼ਿਲਮ ‘ਚੱਲ ਜਿੰਦੀਏ’ ਦਾ ਆਫੀਸ਼ੀਅਲ ਪੋਸਟਰ, ਨਾਲ ਦੱਸੀ ਫ਼ਿਲਮ ਦੀ ਰਿਲੀਜ਼ ਡੇਟ
ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਕਿਊਟ ਜਿਹਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਅਤੇ ਅਸੀਂ ਵਾਪਸ ਆ ਰਹੇ ਹਾਂ...this one is beyond special ...ਮੈਨੂੰ ਤੁਹਾਡੇ ਸਭ ਦੇ ਪਿਆਰ ਦੀ ਲੋੜ ਹੈ...ਜਿੰਦ ਮਾਹੀ ਤਿਆਰ ਹੈ ਤੁਹਾਡੇ ਨੇੜਲੇ ਸਿਨੇਮਾਂ ਘਰ ਚ 5 ਅਗਸਤ 2022 ਨੂੰ ਰਿਲੀਜ਼ ਹੋਣ ਲਈ!!...Stay tuned for more updates’।
ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਉੱਤੇ ਦੋਵਾਂ ਨੇ ਵੱਡਾ ਸਾਰਾ ਦਿਲ ਦੇ ਅਕਾਰ ਵਾਲੀ ਤਖਤੀ ਚੁੱਕੀ ਹੋਈ ਹੈ ਜਿਸ ਕਰਕੇ ਅਜੇ ਅਤੇ ਸੋਨਮ ਦਾ ਅੱਧਾ-ਅੱਧਾ ਚਿਹਰਾ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸੋਨਮ ਅਤੇ ਅਜੇ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।
ਦੱਸ ਦਈਏ ਫ਼ਿਲਮ ਚ ਅਜੇ ਸਰਕਾਰੀਆ ਜੋ ਕਿ ਨਰਾਇਣਾ ਨਾਮ ਦੇ ਮੁੰਡੇ ਦੇ ਕਿਰਦਾਰ ‘ਚ ਅਤੇ ਸੋਨਮ ਬਾਜਾਵ ਜੋ ਕਿ ਲਾਡੋ ਨਾਮੀ ਦੀ ਮੁਟਿਆਰ ਵਾਲੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ‘ਚ ਹੋਈ ਹੈ।
ਇਸ ਫ਼ਿਲਮ ਨੂੰ ਡਾਇਰੈਕਟ ਸਮੀਰ ਪੰਨੂ ਨੇ ਕੀਤਾ ਹੈ ਤੇ ਵ੍ਹਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਇਸ ਫ਼ਿਲਮ ਨੂੰ 5 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ।
ਅਜੇ ਸਰਕਾਰਿਆ ਅਤੇ ਸੋਨਮ ਬਾਜਵਾ, ਇਸ ਤੋਂ ਪਹਿਲਾਂ 2019 ਚ ਆਈ ਪੰਜਾਬੀ ਫ਼ਿਲਮ, 'ਅੜਬ ਮੁਟਿਆਰਾਂ' ਵਿੱਚ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਬਹੁਤ ਵੱਡੀ ਹਿੱਟ ਰਹੀ ਸੀ ਅਤੇ ਅਜੈ-ਸੋਨਮ ਦੀ ਆਨ-ਸਕ੍ਰੀਨ ਜੋੜੀ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ ਸੀ।
View this post on Instagram