ਸੋਨਾਲੀ ਫੋਗਾਟ ਦਾ ਅੱਜ ਹੋਵੇਗਾ ਅੰਤਿਮ ਸਸਕਾਰ, ਹਿਸਾਰ ਪਹੁੰਚੀ ਸੋਨਾਲੀ ਦੀ ਮ੍ਰਿਤਕ ਦੇਹ
Sonali Phogat Cremation: ਸੋਸ਼ਲ ਮੀਡੀਆ ਸਨਸੇਸ਼ਨ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਅਚਾਨਕ ਹੋਈ ਮੌਤ ਹੁਣ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਸੋਨਾਲੀ ਫੋਗਾਟ ਦੇ ਤਾਜ਼ਾ ਪੋਸਟਮਾਰਟਮ ਰਿਪੋਰਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਇਨ੍ਹਾਂ ਸਭ ਦੇ ਵਿਚਾਲੇ ਸੋਨਾਲੀ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਘਰ ਹਿਸਾਰ ਵਿਖੇ ਪਹੁੰਚ ਚੁੱਕੀ ਹੈ, ਅੱਜ ਅਦਾਕਾਰਾ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।
Image Source: Instagram
ਅੱਜ ਹੋਵੇਗਾ ਅੰਤਿਮ ਸਸਕਾਰ
ਮਰਹੂਮ ਅਦਾਕਾਰਾ ਦੀ ਮ੍ਰਿਤਕ ਦੇਹ 26 ਅਗਸਤ ਨੂੰ ਦੇਰ ਰਾਤ 2 ਵਜੇ ਕਰੀਬ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਗੋਆ ਤੋਂ ਦਿੱਲੀ ਲਿਆਂਦੀ ਗਈ। ਮੀਡੀਆ ਰਿਪੋਰਟਸ ਦੇ ਮੁਤਾਬਕ ਸੋਨਾਲੀ ਦੀ ਮ੍ਰਿਤਕ ਦੇਹ ਨੂੰ ਉਸ ਦੇ ਹਿਸਾਰ ਵਿੱਚ ਸਥਿਤ ਘਰ ਵਿੱਚ ਲਿਆਂਦਾ ਗਿਆ ਹੈ। ਸੋਨਾਲੀ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਹਿਸਾਰ ਵਿਖੇ ਹੀ ਕੀਤਾ ਜਾਵੇਗਾ।
Image Source: Instagram
ਸੋਨਾਲੀ ਦੀ ਪੋਸਟਮਾਰਟਮ ਰਿਪੋਰਟ 'ਚ ਹੋਏ ਕਈ ਖੁਲਾਸੇ
ਮੀਡੀਆ ਰਿਪੋਰਟਸ ਦੇ ਮੁਤਾਬਕ ਸੋਨਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ, ਜਦੋਂ ਕਿ ਹੁਣ ਮ੍ਰਿਤਕ ਅਦਾਕਾਰਾ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਸ 'ਚ ਕਤਲ ਦਾ ਕੇਸ ਜੁੜ ਗਿਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਅਦਾਕਾਰਾ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ। ਉਸ ਦੇ ਸਰੀਰ 'ਤੇ ਕਿਸੇ ਤਿੱਖੀ ਚੀਜ਼ ਨਾਲ ਕਈ ਵਾਰ ਕੀਤੇ ਗਏ ਸਨ। ਦੱਸ ਦੇਈਏ ਕਿ ਸੋਨਾਲੀ ਦੀ ਮੌਤ ਤੋਂ ਬਾਅਦ ਹੀ ਉਸ ਦੇ ਭਰਾ ਰਿੰਕੂ ਨੇ ਕਤਲ ਦਾ ਸ਼ੱਕ ਜਤਾਇਆ ਸੀ।
ਪੀਏ ਗ੍ਰਿਫ਼ਤਾਰ
ਸੋਨਾਲੀ ਫੋਗਾਟ ਦਾ ਗੋਆ ਵਿੱਚ ਦਿਹਾਂਤ ਹੋ ਗਿਆ ਹੈ। ਜਦੋਂ ਤੱਕ ਅਭਿਨੇਤਰੀ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਅਦਾਕਾਰਾ ਦੀ ਮੌਤ ਹੋ ਚੁੱਕੀ ਸੀ। ਅਦਾਕਾਰਾ ਦੀ ਮੌਤ ਤੋਂ ਬਾਅਦ ਪੁਲਿਸ ਕੋਲ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਤੋਂ ਬਾਅਦ ਅਦਾਕਾਰਾ ਦੇ ਪੀਏ ਨੂੰ ਗੋਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਅਦਾਕਾਰਾ ਦੀ ਮੌਤ ਦੀ ਜਾਂਚ ਲਗਾਤਾਰ ਜਾਰੀ ਹੈ।
Image Source: Instagram
ਹੋਰ ਪੜ੍ਹੋ: ਬੁਰੀ ਖ਼ਬਰ! ਨਹੀਂ ਰਹੇ ਮਸ਼ਹੂਰ ਡਾਇਰੈਕਟਰ ਮਣੀ ਨਾਗਰਾਜ, ਜਾਣੋ ਮੌਤ ਦੀ ਵਜ੍ਹਾ
ਦੱਸਣਯੋਗ ਹੈ ਕਿ ਸੋਨਾਲੀ ਅਭਿਨੇਤਰੀ ਹੋਣ ਦੇ ਨਾਲ-ਨਾਲ ਭਾਜਪਾ ਨੇਤਾ ਵੀ ਸੀ। ਅਜਿਹੇ 'ਚ ਉਸ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੋਨਾਲੀ ਦੇ ਸਰੀਰ ਦੇ ਵਿਸਰੇ ਦੇ ਨਮੂਨੇ ਸੁਰੱਖਿਅਤ ਰੱਖੇ ਜਾਣ ਅਤੇ ਇਸ ਦੀ ਜਾਂਚ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ।