ਜਾਣੋ ਸੋਨਾਲੀ ਬੇਂਦਰੇ ਨੇ ਦੇਸ਼ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਸ ਨੂੰ ਗਲੇ ਲਗਾਇਆ
ਸੋਨਾਲੀ ਬੇਂਦਰ ਜੋ ਕੇ ਇੱਕ ਲੰਬੀ ਕੈਂਸਰ ਦੀ ਜੰਗ ਲੜਕੇ ਦੇਸ਼ ਵਾਪਸੀ ਕੀਤੀ ਹੈ। ਲਗਭਗ 5 ਮਹੀਨੇ ਨਿਊਯਾਰਕ ਚ ਅਪਣਾ ਇਲਾਜ਼ ਕਰਵਾ ਕੇ ਮੁੰਬਈ ਵਾਪਸੀ ਆ ਚੁੱਕੇ ਹਨ। ਮੁੰਬਈ ਏਅਰਪੋਰਟ ਉੱਤੇ ਫੈਨਜ਼ ਦੇ ਨਾਲ ਨਾਲ ਮੀਡੀਆ ਵੀ ਮੌਜੂਦ ਸੀ। ਤਸਵੀਰਾਂ ਚ ਨਜ਼ਰ ਆ ਰਿਹਾ ਸੀ ਕਿ ਉਹ ਬਹੁਤ ਬਹਾਦਰੀ ਦੇ ਨਾਲ ਅਪਣੀ ਬਿਮਾਰੀ ਦੀ ਜੰਗ ਲੜਕੇ ਵਾਪਿਸ ਆਏ ਹਨ। ਸੋਨਾਲੀ ਫਿਲਹਾਲ ਕੁੱਝ ਸਮਾਂ ਲਈ ਭਾਰਤ ਆਏ ਹਨ ਤੇ ਦੁਬਾਰਾ ਇਲਾਜ ਕਰਵਾਉਣ ਲਈ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ।
ਹੋਰ ਪੜ੍ਹੋ: ਅਮਿਤਾਭ ਬੱਚਨ ਆਖਿਰ ਕਿਉਂ ਹੋ ਰਹੇ ਹਨ ਕਿਸਾਨਾਂ ‘ਤੇ ਮਿਹਰਬਾਨ , ਜਾਣੋ
ਫਿਲਹਾਲ ਡਾਕਟਰ ਨੇ ਉਨ੍ਹਾਂ ਨੂੰ ਘਰ ਉੱਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਪਰ , ਘਰ ਪਹੁੰਚਦੇ ਹੀ ਸੋਨਾਲੀ ਜਿਸ ਨੂੰ ਅਪਣੇ ਗਲੇ ਲਗਾਇਆ ਉਸਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਸੋਨਾਲੀ ਨੇ ਆਪਣੇ ਇਸ ਪੋਸਟ ਵਿੱਚ ਆਪਣੇ ਪਾਲਤੂ ਡੋਗੀ Icy ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ , ਜਿਸ ਵਿੱਚ ਸੋਨਾਲੀ ਉਸਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ । ਨਾਲ ਹੀ ਉਨ੍ਹਾਂ ਨੇ ਇਸ ਤਸਵੀਰ ਦੀ ਕੈਪਸ਼ਨ ਚ ਲਿਖਿਆ ਹੈ , ‘ਲਿਟਲ ਮਿਸ Icy ਦੇ ਨਾਲ ਫਿਰ ਮੁਲਾਕਾਤ ।‘
ਹੋਰ ਪੜ੍ਹੋ: ਰਾਂਝਾ ਰਿਫਿਊਜੀ ਫਿਲਮ ਦਾ ਪਹਿਲਾ ਗੀਤ ‘ਜੋੜੀ’ ਰਿਲੀਜ਼
ਸੋਨਾਲੀ ਦੇ ਇੰਡੀਆ ਪਰਤਣ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਦੋਸਤਾਂ ਦੇ ਆਉਣ-ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੀ ਬੈਸਟ ਫਰੈਂਡਸ ਸੁਜੈਨ ਖਾਨ ਅਤੇ ਗਾਇਤਰੀ ਓਬਰਾਏ ਪਹੁੰਚੀਆਂ ਹਨ। ਦੋਵਾਂ ਨੇ ਸੋਨਾਲੀ ਦੇ ਨਾਲ ਕਾਫ਼ੀ ਵਕਤ ਗੁਜ਼ਾਰਿਆ। ਓਧਰ ਸੋਨਾਲੀ ਦੇ ਪਤੀ ਗੋਲਡੀ ਬਹਿਲ ਦਾ ਕਹਿਣਾ ਹੈ ਕਿ ਹੁਣ ਸੋਨਾਲੀ ਠੀਕ ਹਨ ਅਤੇ ਉਹ ਬਹੁਤ ਚੰਗੀ ਤਰ੍ਹਾਂ ਰਿਕਵਰ ਕਰ ਰਹੇ ਹਨ।
-Ptc Punjabi