ਸਲਮਾਨ ਖ਼ਾਨ ‘ਤੇ ਸੋਮੀ ਅਲੀ ਨੇ ਲਗਾਏ ਇਲਜ਼ਾਮ, ਕਿਹਾ ਸਿਗਰੇਟ ਨਾਲ ਜਲਾਇਆ…ਕੁਝ ਪਲਾਂ ਬਾਅਦ ਡਿਲੀਟ ਕੀਤੀ ਪੋਸਟ

Reported by: PTC Punjabi Desk | Edited by: Shaminder  |  December 02nd 2022 12:19 PM |  Updated: December 02nd 2022 12:19 PM

ਸਲਮਾਨ ਖ਼ਾਨ ‘ਤੇ ਸੋਮੀ ਅਲੀ ਨੇ ਲਗਾਏ ਇਲਜ਼ਾਮ, ਕਿਹਾ ਸਿਗਰੇਟ ਨਾਲ ਜਲਾਇਆ…ਕੁਝ ਪਲਾਂ ਬਾਅਦ ਡਿਲੀਟ ਕੀਤੀ ਪੋਸਟ

ਸਲਮਾਨ ਖ਼ਾਨ (Salman Khan)  ਦੀ ਕਈਆਂ ਹੀਰੋਇਨਾਂ ਦੇ ਨਾਲ ਦੋਸਤੀ ਰਹੀ ਹੈ । ਜਿਸ ‘ਚ ਬਾਲੀਵੁੱਡ ਦੀਆਂ ਕਈ ਸੁੰਦਰੀਆਂ ਦੇ ਨਾਮ ਸ਼ਾਮਿਲ ਹਨ ।ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਸੰਗੀਤਾ ਬਿਜਲਾਨੀ ਦਾ, ਫਿਰ ਐਸ਼ਵਰਿਆ ਰਾਏ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਅਦਾਕਾਰਾ ਸੋਮੀ ਅਲੀ (Somy Ali) ਦੇ ਨਾਲ ਵੀ ਜੁੜਿਆ ਰਿਹਾ ਹੈ ।ਪਰ ਹੁਣ ਕਈ ਸਾਲਾਂ ਬਾਅਦ ਸੋਮੀ ਅਲੀ ਨੇ ਸਲਮਾਨ ਖ਼ਾਨ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ ।

ਹੋਰ ਪੜ੍ਹੋ : ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਐਫਬੀਆਈ ਦੇ ਰਾਡਾਰ ‘ਤੇ

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ । ਜਿਸ ‘ਚ ਉਸ ਨੇ ਆਪਣਾ ਸਾਬਕਾ ਦੋਸਤ ਸਲਮਾਨ ਖ਼ਾਨ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ ।ਸੋਮੀ ਅਲੀ ਨੇ ਪੋਸਟ ਦੇ ਨਾਲ ਸਲਮਾਨ ਖ਼ਾਨ ਦੇ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ‘ਤੇ ਫਿਜ਼ੀਕਲ ਐਬਊਜ਼ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਹਨ ।

Somy Ali And Salman Khan,,- Image Source : Google

ਹੋਰ ਪੜ੍ਹੋ : ਮਨਿੰਦਰ ਬੁੱਟਰ ਦੀ ਮਾਂ ਦੇ ਨਾਲ ਪਿਆਰੀ ਜਿਹੀ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਾਂ ਪੁੱਤ ਦਾ ਅੰਦਾਜ਼

ਸੋਮੀ ਅਲੀ ਨੇ ਆਪਣੀ ਇਸ ਪੋਸਟ ‘ਚ ਲਿਖਿਆ ਕਿ ‘ਹਾਲੇ ਬਹੁਤ ਕੁਝ ਹੋਵੇਗਾ। ਮੇਰੇ ਸ਼ੋਅ ਨੂੰ ਇੰਡੀਆ ‘ਚ ਬੈਨ ਕਰ ਦਿੱਤਾ ਅਤੇ ਫਿਰ ਵਕੀਲਾਂ ਨੇ ਮੈਨੂੰ ਧਮਕਾਇਆ ਤੁਸੀਂ ਇੱਕ ਕਾਇਰ ਆਦਮੀ ਹੋ। ਜੇ ਤੁਸੀਂ ਮੈਨੂੰ ਵਕੀਲਾਂ ਦਾ ਡਰ ਦਿਖਾਓਗੇ ਤਾਂ ਮੈਂ ਵੀ ਆਪਣੀ ਪ੍ਰੋਟੈਕਸ਼ਨ ‘ਚ ੫੦ ਵਕੀਲ ਖੜੇ ਕਰ ਦੇਵਾਂਗੀ। ਉਹ ਸਾਰੇ ਮੈਨੂੰ ਸਿਗਰੇਟ ਦੇ ਨਾਲ ਜਲਾਉਣ ਅਤੇ ਸਰੀਰਕ ਸ਼ੋਸ਼ਣ ਤੋਂ ਬਚਾਉਣਗੇ, ਜੋ ਤੁਸੀਂ ਮੇਰੇ ਨਾਲ ਕਈ ਸਾਲਾਂ ਤੱਕ ਕੀਤਾ ਹੈ’।

Somy Ali ,,

ਸੋਮੀ ਅਲੀ ਨੇ ਹਾਲਾਂਕਿ ਇਸ ਪੋਸਟ ਨੂੰ ਕੁਝ ਪਲਾਂ ਬਾਅਦ ਹੀ ਡਿਲੀਟ ਕਰ ਦਿੱਤਾ ।ਹਾਲਾਂਕਿ ਇਸ ਪੋਸਟ ‘ਚ ਉਨ੍ਹਾਂ ਨੇ ਕਿਸੇ ਦਾ ਵੀ ਨਾਮ ਨਹੀਂ ਲਿਖਿਆ, ਪਰ ਸਲਮਾਨ ਖ਼ਾਨ ਦੇ ਨਾਲ ਤਸਵੀਰ ਸਾਂਝੀ ਕਰਨ ਤੋਂ ਬਾਅਦ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਸਭ ਅਸਿੱਧੇ ਤੌਰ ‘ਤੇ ਸਲਮਾਨ ਖ਼ਾਨ ‘ਤੇ ਨਿਸ਼ਾਨਾ ਸਾਧਿਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network