ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਚੰਗਾ ਗਾਇਕ ਵੀ ਹੈ ਗੁਰਮੀਤ ਸਾਜਨ, ਕਲਾਸੀਕਲ ਸੰਗੀਤ ਦੀ ਲਈ ਸੀ ਸਿੱਖਿਆ

Reported by: PTC Punjabi Desk | Edited by: Rupinder Kaler  |  April 05th 2019 05:56 PM |  Updated: April 05th 2019 05:56 PM

ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਚੰਗਾ ਗਾਇਕ ਵੀ ਹੈ ਗੁਰਮੀਤ ਸਾਜਨ, ਕਲਾਸੀਕਲ ਸੰਗੀਤ ਦੀ ਲਈ ਸੀ ਸਿੱਖਿਆ

ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਜਾਨ ਪਾਉਣ ਵਾਲਾ ਗੁਰਮੀਤ ਸਾਜਨ ਜਿੰਨਾਂ ਵਧੀਆ ਅਦਾਕਾਰ ਹੈ ਉਸ ਤੋਂ ਕਿਤੇ ਵਧੀਆ ਗਾਇਕ ਵੀ ਹੈ ।  ਮੋਗਾ ਦੇ ਪਿੰਡ ਲੰਡਿਆਂ ਵਿੱਚ ਜਨਮੇ ਗੁਰਮੀਤ ਸਾਜਨ ਨੇ ਪੰਜਵੀਂ ਜਮਾਤ ਵਿੱਚ ਕਲਾਸੀਕਲ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ । ਗੁਰਮੀਤ ਸਾਜਨ ਦੇ ਪਿਤਾ ਬਾਬੂ ਸਿੰਘ ਨੇ ਉਹਨਾਂ ਦੇ ਹਰ ਕਦਮ ਤੇ ਉਹਨਾਂ ਦਾ ਸਾਥ ਦਿੱਤਾ ।  ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਸੰਗੀਤ ਦੇ ਵਿਸ਼ਿਆਂ ਵਿੱਚ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਪ੍ਰੋ. ਕਿਸ਼ਨਕਾਂਤ ਤੋਂ ਸੰਗੀਤ ਦਾ ਹਰ ਗੁਰ ਸਿੱਖਿਆ ।

gurmeet saajan gurmeet saajan

ਕਾਲਜ ਦੇ ਦਿਨਾਂ ਵਿੱਚ ਹੀ ਉਹਨਾਂ ਨੇ ਥਿਏਟਰ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਸੁਦਰਸ਼ਨ ਮੈਨੀ ਨਾਲ ਮਿਲ ਕੇ ਗੁਰਮੀਤ ਸਾਜਨ ਨੇ ਕਈ ਨਾਟਕ ਖੇਡੇ । ਗਾਇਕੀ ਵਿੱਚ ਰੁਚੀ ਹੋਣ ਕਰਕੇ ਗੁਰਮੀਤ ਸਾਜਨ ਨੇ ਦੋ ਆਡੀਓ ਕੈਸੇਟਾਂ ਵੀ ਕੱਢੀਆਂ । ਉਹਨਾਂ ਦੀਆਂ ਕੈਸੇਟਾਂ ਦੇ ਨਾਂ ਸਨ 'ਉਹ ਦਿਨ ਪਰਤ ਨਹੀਂ ਆਉਣੇ' ਤੇ 'ਨੱਚਣਾ ਵੀ ਮਨਜ਼ੂਰ' ਸਨ । ਥਿਏਟਰ ਵਿੱਚ ਕੰਮ ਕਰਨ ਕਰਕੇ ਉਹਨਾਂ ਨੇ ਨਿੱਜੀ ਪੰਜਾਬੀ ਚੈਨਲ ਲਈ ਵੀ ਕਈ ਲੜੀਵਾਰ ਨਾਟਕ ਬਣਾਏ । ਇਸ ਤੋਂ ਇਲਾਵਾ ਉਹਨਾਂ ਨੇ 'ਪ੍ਰੋਫੈਸਰ ਮਨੀਪਲਾਂਟ' ਵਿੱਚ ਜਸਪਾਲ ਭੱਟੀ ਤੇ ਸੁਨੀਲ ਗਰੋਵਰ ਨਾਲ ਕੰਮ ਕੀਤਾ।

https://www.youtube.com/watch?v=e4zhfkJY6qM

ਗੁਰਮੀਤ ਸਾਜਨ ਨੇ ਆਪਣੀ ਖ਼ੁਦ ਦੀ ਪ੍ਰੋਡਕਸ਼ਨ ਹੇਠ ਕਾਮੇਡੀ ਟੈਲੀ ਫ਼ਿਲਮ 'ਘਾਲਾਮਾਲਾ' ਬਣਾਈ, ਇਸ ਫ਼ਿਲਮ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਗੁਰਮੀਤ ਸਾਜਨ ਨੇ 'ਮਾਂ ਦਾ ਧਰਮਿੰਦਰ', 'ਤੜਾਗੀ ਵਾਲਾ ਬਾਬਾ' ਤੇ 'ਘਾਲਾਮਾਲਾ ਲੜੀ' ਦੇ ਪੰਜ ਸੀਕਵਲ ਬਣਾਏ । ਗੁਰਮੀਤ ਸਾਜਨ ਨੇ ਯੂ-ਟਿਊਬ 'ਤੇ ਇੱਕ ਚੈਨਲ ਵੀ ਚਲਾਇਆ । ਇਸ ਸਭ ਦੇ ਚਲਦੇ ਗੁਰਮੀਤ ਸਾਜਨ ਦੀ ਮੁਲਾਕਾਤ ਮਨਦੀਪ ਕੁਮਾਰ ਨਾਲ ਹੋਈ, ਤੇ ਉਹਨਾਂ ਨੇ 'ਤੇਰੇ ਨਾਲ ਲਵ ਹੋ ਗਿਆ' ਵਿੱਚ ਓਮਪੁਰੀ ਦੇ ਭਰਾ ਦਾ ਕਿਰਦਾਰ ਨਿਭਾਇਆ।

https://www.youtube.com/watch?v=7j4oNy1Jtk4

ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਸ਼ੁਰੂਆਤ ਬਲਕਰਨ ਵੜਿੰਗ ਦੀ ਫ਼ਿਲਮ 'ਉਡੀਕਾਂ ਸਾਉਣ ਦੀਆਂ' ਨਾਲ ਹੋਈ ਸੀ । ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ । ਉਹਨਾਂ ਨੇ ਕੁਲਵਿੰਦਰ ਕੰਵਲ ਤੇ ਨਿਰਮਲ ਸਿੱਧੂ ਨਾਲ ਮਿਲ ਕੇ 'ਕੈਦਾਂ ਉਮਰਾਂ ਦੀਆਂ' ਫ਼ਿਲਮ ਬਣਾਈ ।ਗੁਰਮੀਤ ਸਾਜਨ ਨੇ 'ਬਗ਼ਾਵਤ', 'ਧਰਮ ਜੱਟ ਦਾ', 'ਪਛਤਾਵਾ', 'ਜ਼ੈਲਦਾਰ' ਸਮੇਤ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ।

gurmeet saajan gurmeet saajan

ਫ਼ਿਲਮੀ ਦੁਨੀਆ ਵਿੱਚ ਚੰਗਾ ਨਾਂ ਹੋਣ ਦੇ ਬਾਵਜੂਦ ਉਹ ਇਸ ਤੋਂ ਕੁਝ ਸਮੇਂ ਲਈ ਦੂਰ ਹੋ ਗਏ ਪਰ ਸਾਲ 2015 ਵਿੱਚ ਆਈ ਫ਼ਿਲਮ ਅੰੰਗਰੇਜ਼ ਨਾਲ ਉਹਨਾਂ ਨੇ ਫਿਰ ਵੱਡੇ ਪਰਦੇ ਤੇ ਵਾਪਸੀ ਕੀਤੀ । 'ਅੰਗਰੇਜ਼' ਫ਼ਿਲਮ ਵਿੱਚ ਉਹਨਾਂ ਦੇ ਫੁੱਫੜ ਦਾ ਕਿਰਦਾਰ ਯਾਦਗਾਰ ਹੋ ਨਿੱਬੜਿਆ ਤੇ ਵੱਡੇ ਪਰਦੇ ਤੇ ਉਹਨਾਂ ਦਾ ਸਿੱਕਾ ਫਿਰ ਚੱਲ ਗਿਆ । ਇਸ ਤੋਂ ਬਾਅਦ ਫ਼ਿਲਮ 'ਲਵ ਪੰਜਾਬ', 'ਕਪਤਾਨ', 'ਨਿੱਕਾ ਜ਼ੈਲਦਾਰ', 'ਤੂਫ਼ਾਨ ਸਿੰਘ' ਤੇ ਹੋਰ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਂਦੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network