ਸੋਹਾ ਅਲੀ ਖ਼ਾਨ ਦਾ ਪਤੀ ਖਾਣੇ ਦੀ ਟੇਬਲ ‘ਤੇ ਆਪਣੀ ਦੋਸਤ ਨਾਲ ਕਰਨ ਲੱਗਿਆ ਬਹਿਸ ,ਵੇਖੋ ਵਾਇਰਲ ਵੀਡੀਓ
ਸੋਹਾ ਅਲੀ ਖ਼ਾਨ (Soha Ali Khan) ਜਿਸ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਹਾ ਅਲੀ ਖ਼ਾਨ ਦਾ ਪਤੀ ਕੁਨਾਲ ਖੇਮੂ (Kunal Khemmu )ਆਪਣੀ ਕਿਸੇ ਦੋਸਤ ਦੇ ਨਾਲ ਨਜ਼ਰ ਆ ਰਿਹਾ ਹੈ ।ਜਿਸ ‘ਚ ਉਹ ਆਪਣੀ ਦੋਸਤ ਦੇ ਨਾਲ ਡਿਨਰ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਿਹਾ ਹੈ । ਪਰ ਡਿਨਰ ਦੀ ਟੇਬਲ ‘ਤੇ ਦੋਵੇਂ ਜਣੇ ਲੜ ਪਏ ਅਤੇ ਇੱਕ ਦੂਜੇ ਦੇ ਨਾਲ ਜ਼ਿੱਦ ਕਰਨ ਲੱਗ ਪਏ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਖਾਣੇ ਦੇ ਟੇਬਲ ਆਖਿਰ ਦੋਵੇਂ ਕਿਉਂ ਲੜ ਰਹੇ ਨੇ ।
image From instagram
ਹੋਰ ਪੜ੍ਹੋ : ਸੋਹਾ ਅਲੀ ਖਾਨ ਨੇ ਪਰਿਵਾਰ ਨਾਲ ਮਨਾਇਆ ਹੇਰਾਥ ਤੇ ਮਹਾਂਸ਼ਿਵਰਾਤਰੀ ਦਾ ਤਿਉਹਾਰ
ਦੱਸ ਦਈਏ ਕਿ ਦੋਵੇਂ ਜਣੇ ਬਿੱਲ ਦੇਣ ਨੂੰ ਲੈ ਕੇ ਲੜ ਰਹੇ ਹਨ । ਜਿਵੇਂ ਕਿ ਆਮ ਤੌਰ ‘ਤੇ ਵੇਖਿਆ ਜਾਂਦਾ ਹੈ ਕਿ ਭਾਰਤੀ ਪਰਿਵਾਰ ਜਦੋਂ ਕਿਤੇ ਬਾਹਰ ਖਾਣਾ ਖਾਣ ਦੇ ਲਈ ਜਾਂਦੇ ਹਨ ਤਾਂ ਪੈਸੇ ਦੇਣ ਨੂੰ ਲੈ ਕੇ ਅਕਸਰ ਵਿਵਾਦ ਹੁੰਦਾ ਹੈ ।ਕਈ ਲੋਕਾਂ ਨੇ ਇਸ ਵੀਡੀਓ ‘ਤੇ ਕਮੈਂਟ ਕੀਤੇ ਹਨ । ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।
image From instagram
ਦੱਸ ਦਈਏ ਕਿ ਸੋਹਾ ਅਲੀ ਖਾਨ ਆਪਣੇ ਪਤੀ ਕੁਨਾਲ ਖੇਮੂ ਦੇ ਨਾਲ ਏਨੀਂ ਦਿਨੀਂ ਦੁਬਈ ‘ਚ ਸਮਾਂ ਬਿਤਾ ਰਹੀ ਹੈ ਅਤੇ ਇਸੇ ਦੌਰਾਨ ਕੁਨਾਲ ਖੇਮੂ ਆਪਣੀ ਦੋਸਤ ਦੇ ਨਾਲ ਡਿਨਰ ਕਰਨ ਦੇ ਲਈ ਗਏ ਸਨ ।ਕੁਨਾਲ ਖੇਮੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਵਿਪੁਲ ਮਹਿਤਾ ਦੀ ਫਿਲਮ 'ਕਿੰਜੂ ਮਖੂ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਕੁਣਾਲ ਦੇ ਨਾਲ ਸ਼ਵੇਤਾ ਤ੍ਰਿਪਾਠੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇਹ ਗੁਜਰਾਤੀ ਨਾਟਕ ਸਾਜਨ ਰੇ ਝੂਠ ਮੱਤ ਬੋਲੋ ਦਾ ਰੂਪਾਂਤਰ ਹੈ।
View this post on Instagram