ਲਖੀਮਪੁਰ ਖੀਰੀ ‘ਚ ਮਾਰੇ ਗਏ ਕਿਸਾਨ ਲਵਪ੍ਰੀਤ ਅਤੇ ਗੁਰਵਿੰਦਰ ਸਿੰਘ ਦੀਆਂ ਭੈਣਾਂ ਨੇ ਕਿਹਾ ਸਾਨੂੰ ਨਹੀਂ ਚਾਹੀਦਾ ਮੁਆਵਜ਼ਾ, ਜਲਦ ਮਿਲੇ ਇਨਸਾਫ਼

Reported by: PTC Punjabi Desk | Edited by: Shaminder  |  October 07th 2021 12:56 PM |  Updated: October 07th 2021 12:56 PM

ਲਖੀਮਪੁਰ ਖੀਰੀ ‘ਚ ਮਾਰੇ ਗਏ ਕਿਸਾਨ ਲਵਪ੍ਰੀਤ ਅਤੇ ਗੁਰਵਿੰਦਰ ਸਿੰਘ ਦੀਆਂ ਭੈਣਾਂ ਨੇ ਕਿਹਾ ਸਾਨੂੰ ਨਹੀਂ ਚਾਹੀਦਾ ਮੁਆਵਜ਼ਾ, ਜਲਦ ਮਿਲੇ ਇਨਸਾਫ਼

ਯੂ.ਪੀ. ਦੇ ਲਖੀਮਪੁਰ ਖੀਰੀ ‘ਚ ਮਾਰੇ ਗਏ ਕਿਸਾਨਾਂ (Farmers) ਦੇ ਦਿਹਾਂਤ ਤੇ ਹਰ ਕੋਈ ਦੁੱਖ ਜਤਾ ਰਿਹਾ ਹੈ । ਲੋਕ ਇਸ ਮਾਮਲੇ ‘ਚ ਮੁਲਜ਼ਮ ਬੀਜੇਪੀ ਆਗੂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ । ਇਸ ਹਾਦਸੇ ‘ਚ ਚਾਰ ਕਿਸਾਨ ਪੱਤਰਕਾਰ ਸਣੇ ਕੁਲ 8 ਜਣਿਆਂ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਹਰ ਕੋਈ ਰੋਸ ਜਤਾ ਰਿਹਾ ਹੈ । ਇਸ ਦੇ ਨਾਲ ਕਿਸਾਨ ਏਕਤਾ ਮੋਰਚਾ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਦੋ ਵੀਡੀਓ ਸਾਂਝੇ ਕੀਤੇ ਹਨ ।

Lakhimpur khiri-min Image From Instagram

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਚਿੜਾਉਂਦੇ ਹੋਏ ਨਜ਼ਰ ਆਈ ਪ੍ਰੀਤੀ ਜਿੰਟਾ, ਵੀਡੀਓ ਵਾਇਰਲ

ਜਿਸ ‘ਚ ਮ੍ਰਿਤਕ ਲਵਪ੍ਰੀਤ ਸਿੰਘ ਦੀ ਭੈਣ ਅਮਨਪ੍ਰੀਤ ਕੌਰ ਨੇ ਮੰਗ ਕੀਤੀ ਹੈ ਕਿ ਉਸ ਦੇ ਭਰਾ ਦੀ ਮੌਤ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ । ਇਸ ਦੇ ਨਾਲ ਹੀ ਅਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਅਤੇ ਨਾਂ ਹੀ ਕਿਸੇ ਤਰ੍ਹਾਂ ਦੇ ਮੁਆਵਜ਼ੇ ਦੀ ਮੰਗ ਕਰਦੇ ਹਨ ।

khiri ,,-min Image From Instagram

ਉਨ੍ਹਾਂ ਦੀ ਸਿਰਫ ਇੱਕੋ ਮੰਗ ਹੈ ਕਿ ਇਸ ਮਾਮਲੇ ‘ਚ ਮੁਲਜ਼ਮਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਹੋਵੇ । ਇਸ ਦੇ ਨਾਲ ਹੀ ਇਸ ਹਾਦਸੇ ‘ਚ ਮਾਰੇ ਗਏ ਗੁਰਵਿੰਦਰ ਸਿੰਘ ਦੇ ਮਾਤਾ ਅਤੇ ਭੈਣ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਦੇ ਮਾਤਾ ਅਤੇ ਭੈਣ ਵੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ।

ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਇਕ ਸਮੂਹ ਨੂੰ ਤਿੰਨ ਕਾਰਾਂ ਹੇਠ ਦਰੜਨ ਮਗਰੋਂ ਭੜਕੀ ਹਿੰਸਾ ਵਿੱਚ 4 ਕਿਸਾਨਾਂ ਤੇ ਇੱਕ ਪੱਤਰਕਾਰ ਸਮੇਤ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network