ਸਿਧਾਂਤ ਵੀਰ ਸੂਰਿਆਵੰਸ਼ੀ ਦੇ ਦਿਹਾਂਤ ਨੂੰ ਲੈ ਕੇ ਭਾਵੁਕ ਹੋਈ ਭੈਣ ਆਰਤੀ, ਸਾਂਝੀ ਕੀਤੀ ਭਾਵੁਕ ਪੋਸਟ

Reported by: PTC Punjabi Desk | Edited by: Shaminder  |  November 16th 2022 04:40 PM |  Updated: November 16th 2022 04:40 PM

ਸਿਧਾਂਤ ਵੀਰ ਸੂਰਿਆਵੰਸ਼ੀ ਦੇ ਦਿਹਾਂਤ ਨੂੰ ਲੈ ਕੇ ਭਾਵੁਕ ਹੋਈ ਭੈਣ ਆਰਤੀ, ਸਾਂਝੀ ਕੀਤੀ ਭਾਵੁਕ ਪੋਸਟ

ਸਿਧਾਂਤ ਵੀਰ ਸੂਰਿਆਵੰਸ਼ੀ (Siddhaanth Vir Surryavanshi) ਜਿਸ ਦਾ ਕਿ ਬੀਤੇ ਦਿਨ ਜਿੰਮ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਉਸ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਬੀਤੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਧੀ ਨੇ ਅੰਤਿਮ ਰਸਮਾਂ ਨੂੰ ਪੂਰਾ ਕੀਤਾ ।ਇਸੇ ਦੌਰਾਨ ਅਦਾਕਾਰਾ ਆਰਤੀ ਜੋ ਕਿ ਸਿਧਾਂਤ ਵੀਰ ਸੂਰਿਆਵੰਸ਼ੀ ਦੀ ਭੈਣ ਬਣੀ ਹੋਈ ਸੀ, ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਨੋਟ ਸਾਂਝਾ ਕੀਤਾ ਹੈ ।

Sidhant Suryavanshi Image Source : Google

ਹੋਰ ਪੜ੍ਹੋ : ਸੁਨੰਦਾ ਸ਼ਰਮਾ ਆਪਣੇ ਕਿਚਨ ‘ਚ ਹੱਥ ਅਜ਼ਮਾਉਂਦੀ ਆਈ ਨਜ਼ਰ, ਵੇਖੋ ਵੀਡੀਓ

ਇਸ ਨੋਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘2007 ਤੋਂ ਲੈ ਕੇ ਹੁਣ ਤੱਕ ਸਿਰਫ਼ ਪਿਆਰ ਦਿੱਤਾ, ਲਾਡਲੀ ਸੀ ਮੈਂ ਤੁਹਾਡੀ। ਤੁਸੀਂ ਕਿਹਾ ਸੀ ਕਿ ਮੈਂ ਤੁਹਾਡੀ ਸਟਾਰ ਰਹਾਂਗੀ ਹਮੇਸ਼ਾ। ਪਰ ਸਿਤਾਰਾ ਤਾਂ ਹੀ ਬਣਦੇ ਹਨ ਜਦੋਂ ਚਲੇ ਜਾਂਦੇ ਹਨ । ਅਜਿਹੀ ਗਾਈਡੈਂਸ ਨਹੀਂ ਸੀ ਚਾਹੀਦੀ ।

Sidhant Suryavanshi , image Source : Google

ਹੋਰ ਪੜ੍ਹੋ : ਨਛੱਤਰ ਗਿੱਲ ਦੇ ਪੁੱਤਰ ਦਾ ਕੱਲ੍ਹ ਹੋਣ ਵਾਲਾ ਸੀ ਵਿਆਹ, ਵਿਆਹ ਤੋਂ ਪਹਿਲਾਂ ਹੋਇਆ ਪਤਨੀ ਦਾ ਦਿਹਾਂਤ

ਮੈਂ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹਾਂਗੀ । 2007  ‘ਚ ਜਦੋਂ ਮੈਂ ਤੁਹਾਨੂੰ ਮਿਲੀ ਸੀ, ਉਸ ਤੋਂ ਬਾਅਦ ਹਮੇਸ਼ਾ ਮੈਂ ਤੁਹਾਡੇ ਨਾਲ ਰਹੀ। ਕਿਉਂਕਿ ਮੈਂ ਰਿਸ਼ਤਿਆਂ ‘ਚ ਕੱਚੀ ਪੈ ਜਾਂਦੀ ਹਾਂ, ਪਰ ਤੁਸੀਂ ਕਦੇ ਵੀ ਟੁੱਟਣ ਨਹੀਂ ਦਿੱਤਾ। ਮੈਂ ਤੁਹਾਡੀ ਭੈਣ ਹਮੇਸ਼ਾ ਰਹਾਂਗੀ । ਮੈਂ ਹਮੇਸ਼ਾ ਤੁਹਾਡਾ ਬੱਚਾ ਰਹਾਂਗੀ। ਬਹੁਤ ਕੁਝ ਹੈ ਜਦੋਂ ਮਿਲਾਂਗੀ ਤਾਂ ਦੱਸਾਂਗੀ । ਮੇਰਾ ਭਰਾ…।

Sidhaant veer Image Source : Instagram

ਆਰਤੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ । ਦੱਸ ਦਈਏ ਕਿ ਸਿਧਾਂਤ ਵੀਰ ਨੂੰ ਜਿੰਮ ‘ਚ ਵਰਕ ਆਊਟ ਕਰਨ ਦੇ ਦੌਰਾਨ ਦਿਲ ਦਾ ਦੌਰਾ ਪਿਆ ਸੀ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network