'ਸਿਰਜਨਹਾਰੀ' 'ਚ ਇਸ ਵਾਰ ਵੇਖੋ 'ਮਸ਼ਰੂਮ ਲੇਡੀ' ਦੇ ਨਾਂਅ ਨਾਲ ਮਸ਼ਹੂਰ ਦਿਵਿਆ ਰਾਵਤ ਦੀ ਕਾਮਯਾਬੀ ਦੀ ਕਹਾਣੀ
ਸਿਰਜਨਹਾਰੀ 'ਚ ਇਸ ਵਾਰ ਐਤਵਾਰ ਸ਼ਾਮ ਨੂੰ ਸੱਤ ਵਜੇ ਪੀਟੀਸੀ ਪੰਜਾਬੀ 'ਤੇ ਵੇਖੋ ਮਸ਼ਰੂਮ ਲੇਡੀ ਦੀ ਕਹਾਣੀ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉੱਤਰਾਖੰਡ ਦੀ ਰਹਿਣ ਵਾਲੀ ਦਿਵਿਆ ਰਾਵਤ ਦੀ । ਜਿਨ੍ਹਾਂ ਨੇ ਇੱਕ ਮੁਸ਼ਕਿਲ ਕੰਮ ਨੂੰ ਏਨਾਂ ਅਸਾਨ ਕਰ ਦਿੱਤਾ ਕਿ ਉਸ ਲਈ ਉਨ੍ਹਾਂ ਨੂੰ ਕਈ ਵਾਰ ਸਨਮਾਨ ਵੀ ਮਿਲ ਚੁੱਕੇ ਨੇ । ਦੋ ਹਜ਼ਾਰ ਸੋਲਾਂ 'ਚ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਨਾਰੀ ਸ਼ਕਤੀ ਐਵਾਰਡ ਵੀ ਮਿਲ ਚੁੱਕਿਆ ਹੈ ।ਪੂਰੇ ਦੇਸ਼ 'ਚ ਉਹ ਲੇਡੀ ਮਸ਼ਰੂਮ ਦੇ ਤੌਰ 'ਤੇ ਪ੍ਰਸਿੱਧ ਨੇ ।
ਹੋਰ ਵੇਖੋ : ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ ‘ਸਿਰਜਨਹਾਰੀ’
divya rawat
ਉਨ੍ਹਾਂ ਨੇ ਮਸ਼ਰੂਮ ਉਗਾਉਣ ਦੇ ਖੇਤਰ 'ਚ ਕਾਮਯਾਬੀ ਦੀ ਨਵੀਂ ਇਬਾਰਤ ਲਿਖੀ ਹੈ । ਉਨ੍ਹਾਂ ਨੇ ਨੌਕਰੀ ਛੱਡ ਕੇ ਕੁਦਰਤੀ ਸਰੋਤਾਂ ਦਾ ਇਸਤੇਮਾਲ ਕਰਕੇ ਖੁੰਭਾ ਦੇ ਖੇਤਰ 'ਚ ਇੱਕ ਅਜਿਹੀ ਕਾਮਯਾਬੀ ਹਾਸਿਲ ਕੀਤੀ ਕਿ ਅੱਜ ਉਹ ਇਸ ਰੁਜ਼ਗਾਰ ਦੇ ਜ਼ਰੀਏ ਨਾ ਸਿਰਫ ਖੁਦ ਲੱਖਾਂ ਰੁਪਏ ਕਮਾ ਰਹੀ ਹੈ ਬਲਕਿ ਕਈ ਲੋਕਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ ।ਉਨ੍ਹਾਂ ਨੇ ਸੋਮਯਾ ਫੂਡ ਪ੍ਰਾਈਵੇਟ ਲਿਮਟਿਡ ਦੇ ਨਾਂਅ 'ਤੇ ਇੱਕ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਖੁਦ ਲੱਖਾਂ ਰੁਪਏ ਕਮਾ ਰਹੇ ਨੇ ਬਲਕਿ ਉਹ ਲੋਕਾਂ ਨੂੰ ਵੀ ਟਰੇਨਿੰਗ ਦੇ ਰਹੀ ਹੈ ।
divya rawat
ਉਹ ਸੱਤਰ ਕਿਸਮ ਦੀਆਂ ਖੁੰਭਾ ਉਗਾਉਂਦੇ ਹਨ ਅਤੇ ਜਿਸ 'ਚ ਮੈਡੀਸੀਨਲ ਖੁੰਭਾ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ 'ਚ ਸਣੇ ਹੋਰ ਕਈ ਕਿਸਮਾਂ ਦੀਆਂ ਖੁੰਭਾ ਉਗਾਉਂਦੇ ਨੇ । 'ਸਿਰਜਨਹਾਰੀ' 'ਚ ਇਸ ਵਾਰ ਇਸ ਵੇਖਣਾ ਨਾ ਭੁੱਲਣਾ ਮਸ਼ਰੂਮ ਲੇਡੀ ਦੀ ਕਹਾਣੀ ਐਤਵਾਰ ਸ਼ਾਮ ਨੂੰ ਸੱਤ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ।