‘ਸਿਰਜਨਹਾਰੀ’ ਪ੍ਰੋਗਰਾਮ ‘ਚ ਕੀਤਾ ਗਿਆ ਸਿਰਜਨਹਾਰੀਆਂ ਦਾ ਸਨਮਾਨ
‘ਸਿਰਜਨਹਾਰੀ’ ਪ੍ਰੋਗਰਾਮ ਜੋ ਕਿ ‘ਨੰਨ੍ਹੀ ਛਾਂ’ ਚੈਰੀਟੇਬਲ ਟਰੱਸਟ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ਚ ਕਰਵਾਇਆ ਜਾ ਰਿਹਾ ਹੈ। ਸਤਿੰਦਰ ਸੱਤੀ ਨੇ ਸ਼ਾਇਰਾਨਾ ਅੰਦਾਜ਼ ਨਾਲ ਸਿਰਜਨਹਾਰੀ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਇਸ ਤੋਂ ਬਾਅਦ ਨੰਨੀ ਛਾਂ ਪੰਜਾਬ ਟਰੱਸਟ ਵੱਲੋਂ ਦੱਸ ਸਾਲ ਕੀਤੇ ਕੰਮ ਤੋਂ ਜਾਣੂ ਕਰਵਾਇਆ ਗਿਆ। ਹਰਸ਼ਦੀਪ ਕੌਰ ਪੰਜਾਬ ਦੀ ਉਹ ਧੀ ਜਿਹਨਾਂ ਨੇ ਅਪਣੀ ਗਾਇਕੀ ਦਾ ਲੋਹਾ ਬਾਲੀਵੁੱਡ ਤੱਕ ਮੰਨਵਾ ਚੁੱਕੀ ਹੈ। ਹਰਸ਼ਦੀਪ ਕੌਰ ਨੇ ਸਿਰਜਨਹਾਰੀ ਪ੍ਰੋਗਰਾਮ ਦਾ ਆਗਾਜ਼ ਧੀਆਂ ਦੇ ਸਨਮਾਨ ‘ਚ ਗਾਏ ਗੀਤ ਨਾਲ ਕੀਤਾ। ਇਸ ਤੋਂ ਬਆਦ ਅਵਾਰਡਜ਼ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ।
https://www.instagram.com/p/Brc3HidntCc/
ਲੋਕਸਭਾ ਸਪੀਕਰ ਸੁਮਿਤਰਾ ਮਹਾਜਨ ਤੇ ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਦੇ ਮੁੱਖ ਸਰਪ੍ਰਸਤ ਹਰਸਿਮਰਤ ਕੌਰ ਬਾਦਲ ਵੱਲੋਂ ਅਵਾਰਡਜ਼ ਦਿੱਤੇ ਗਏ ਜਿਹਨਾਂ 'ਚ ਨਿੱਕੀ ਪਵਨ ਕੌਰ, ਨੀਲਮ ਸੋਢੀ, ਪ੍ਰਗਿਆ ਪ੍ਰਸੁਨ ,ਮਨਜੀਤ ਕੌਰ ਐੱਸ.ਪੀ. ਸੀ.ਆਈ.ਡੀ,ਦਿਵਿਆ ਰਾਵਤ,ਰੁਪਿੰਦਰ ਕੌਰ ਸੰਧੂ ਨੂੰ ਸਨਮਾਨ ਕੀਤਾ ਗਿਆ।
ਹਰਸਿਮਰਤ ਕੌਰ ਬਾਦਲ ਨੇ ਇਸ ਖਾਸ ਮੌਕੇ ਤੇ ਪਹੁੰਚਣ ਲਈ ਲੋਕਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਸਨਮਾਨਤ ਕੀਤਾ। ਸੁਮਿਤਰਾ ਮਹਾਜਨ, ਲੋਕਸਭਾ ਸਪੀਕਰ ਨੇ ਨੰਨ੍ਹੀ ਛਾਂ ਦੇ 10 ਸਾਲ ਪੂਰੇ ਹੋਣ ਤੇ ਧੀਆਂ ਲਈ ਇੰਨਾ ਵਧੀਆ ਕੰਮ ਕਰਨ ਲਈ ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਦੇ ਮੁੱਖ ਸਰਪ੍ਰਸਤ ਹਰਸਿਮਰਤ ਕੌਰ ਬਾਦਲ ਦੀ ਖੂਬ ਸ਼ਲਾਘਾ ਕੀਤੀ।