ਸਿਰਜਨਹਾਰੀ ਦੇ ਮੰਚ 'ਤੇ ਡਾਕਟਰ ਨੀਲਮ ਸੋਢੀ ਦਾ ਹੋਵੇਗਾ ਸਨਮਾਨ
ਸਿਰਜਨਹਾਰੀ 'ਚ ਇਸ ਹਫਤੇ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਡਾਕਟਰ ਨੀਲਮ ਸੋਢੀ ਦੀ ਕਹਾਣੀ ਮੋਹਾਲੀ ਦੇ ਜੇ.ਐੱਲ.ਪੀ.ਐੱਲ ਗਰਾਊਂਡ ਦੇ ਸੈਕਟਰ ਛਿਆਹਠ 'ਚ ਇਸ ਵਾਰ ਫਿਰ ਸੱਜੇਗੀ ਅਵਾਰਡ ਸਮਾਰੋਹ ਦੀ ਸ਼ਾਮ । ਇੱਕ ਵਾਰ ਫਿਰ ਤੋਂ ਸਨਮਾਨਿਤ ਕੀਤਾ ਜਾਵੇਗਾ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੀਆਂ ਸਿਰਜਨਹਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਜੀ ਹਾਂ ਸਿਰਜਨਹਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।ਸੋਲਾਂ ਦਸੰਬਰ ਦਿਨ ਐਤਵਾਰ ਨੂੰ ਸ਼ਾਮ ਪੰਜ ਵਜੇ ਇਸ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਜਾਵੇਗਾ ।
ਹੋਰ ਵੇਖੋ : ਸਿਰਜਨਹਾਰੀ ‘ਚ ਇਸ ਵਾਰ ਵੇਖੋ ਉਨ੍ਹਾਂ ਕੁੜੀਆਂ ਦੀ ਕਹਾਣੀ ਜਿਨ੍ਹਾਂ ਨੂੰ ਵਿਆਹ ਦੇ ਨਾਮ ਤੇ ਮਿਲਿਆ ਧੋਖਾ
ਡਾਕਟਰ ਨੀਲਮ ਸੋਢੀ ਨੇ ਬਿਮਾਰ ਬੱਚਿਆਂ ਲਈ ਮੁਹਿੰਮ ਚਲਾਈ ,ਉਹ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਚੁੱਕੇ ਨੇ । ਡਾਕਟਰ ਨੀਲਮ ਸੋਢੀ ਖੁਦ ਵੀ ਡਾਕਟਰ ਹਨ ਅਤੇ ਉਨ੍ਹਾਂ ਦਾ ਵਿਆਹ ਵੀ ਇੱਕ ਡਾਕਟਰ ਨਾਲ ਹੀ ਹੋਇਆ ਪਰ ਦੋਨਾਂ ਦੀ ਔਲਾਦ ਨੂੰ ਵੀ ਸੈਰੇਬਲ ਪਲਸੀ ਨਾਂਅ ਦੀ ਬਿਮਾਰੀ ਨੇ ਘੇਰ ਲਿਆ । ਇਹ ਬਿਮਾਰੀ ਇੱਕ ਤਰ੍ਹਾਂ ਦੀ ਮਾਨਸਿਕ ਰੋਗ ਹੈ ਜਿਸ ਕਾਰਨ ਬੱਚੇ ਮਾਨਸਿਕ ਤੌਰ 'ਤੇ ਕਮਜ਼ੋਰ ਹੁੰਦੇ ਹਨ।ਜਿਸ ਤੋਂ ਬਾਅਦ ਉਨ੍ਹਾਂ ਨੇ ਅਜਿਹੇ ਬੱਚਿਆਂ ਦੇ ਇਲਾਜ ਲਈ ਬੀੜਾ ਚੁੱਕਿਆ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਬਿਮਾਰੀ ਨਾਲ ਪੀੜ੍ਹਤ ਬੱਚਿਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ।
ਜਦੋਂ ਲੋਕਾਂ ਨੇ ਉਨ੍ਹਾਂ ਦੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਇਨ੍ਹਾਂ ਕੰਮਾਂ ਦੀ ਸ਼ਲਾਘਾ ਕੀਤੀ ਤਾਂ ਉਹ ਇਸ ਕੰਮ ਲਈ ਹੋਰ ਉਤਸ਼ਾਹਿਤ ਹੋਏ ਅਤੇ ਵੱਡੇ ਪੱਧਰ 'ਤੇ ਅਜਿਹੀ ਬਿਮਾਰੀ ਨਾਲ ਪੀੜ੍ਹਤ ਬੱਚਿਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਮਾਜ ਸੇਵੀ ਸੰਸਥਾ ਬਣਾਈ । ਜਿਸ ਦਾ ਨਾਂਅ ਆਸ਼ੀਰਵਾਦ ਰੱਖਿਆ ਗਿਆ । ਇਹ ਸੰਸਥਾ ਅਜਿਹੇ ਬਿਮਾਰ ਬੱਚਿਆਂ ਦਾ ਇਲਾਜ ਕਰਵਾ ਰਹੀ ਹੈ ।ਹੁਣ ਉਨ੍ਹਾਂ ਦਾ ਪੁੱਤਰ ਬੈਂਗਲੌਰ 'ਚ ਸਾਫਟਵੇਅਰ ਇੰਜੀਨੀਅਰ ਹੈ । ਡਾਕਟਰ ਨੀਲਮ ਨੇ ਨਿਰਸਵਾਰਥ ਭਾਵ ਨਾਲ ਜਿਸ ਤਰ੍ਹਾਂ ਅਜਿਹੇ ਬੱਚਿਆਂ ਦਾ ਇਲਾਜ ਕੀਤਾ ਉਹ ਵਾਕਏ ਹੀ ਕਾਬਿਲੇਤਾਰੀਫ ਹੈ ।ਸਮਾਜ ਭਲਾਈ ਲਈ ਕੀਤੇ ਜਾਣ ਵਾਲੇ ਇਨ੍ਹਾਂ ਕੰਮਾ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਮੋਹਾਲੀ 'ਚ ਸਿਰਜਨਹਾਰੀ ਦੇ ਮੰਚ 'ਤੇ ।