ਇੱਕ ਹੋਰ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ ਦਾ ਐਲਾਨ, ਸਿੰਗਾ ਅਤੇ ਸੰਜਨਾ ਸਿੰਘ ਫਸੇ ਭੰਬਲਭੂਸੇ ‘ਚ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਫ਼ਿਲਮ ਦਾ ਪੋਸਟਰ

Reported by: PTC Punjabi Desk | Edited by: Lajwinder kaur  |  July 12th 2021 02:35 PM |  Updated: July 12th 2021 02:35 PM

ਇੱਕ ਹੋਰ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ ਦਾ ਐਲਾਨ, ਸਿੰਗਾ ਅਤੇ ਸੰਜਨਾ ਸਿੰਘ ਫਸੇ ਭੰਬਲਭੂਸੇ ‘ਚ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਫ਼ਿਲਮ ਦਾ ਪੋਸਟਰ

ਪੰਜਾਬੀ ਗਾਇਕ ਸਿੰਗਾ ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ 'Kade Haan Kade Naa' ਦਾ ਐਲਾਨ ਕਰ ਦਿੱਤਾ ਹੈ।

Singga Image Source: Instagram

ਹੋਰ ਪੜ੍ਹੋ :  ਇਲਾਜ ਦੌਰਾਨ ਪਿਤਾ ਕਰਨਵੀਰ ਬੋਹਰਾ ਨੂੰ ਹੌਸਲਾ ਦਿੰਦੀ ਨਜ਼ਰ ਆਈ ਉਨ੍ਹਾਂ ਦੀ ਧੀ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਪਿਉ-ਧੀ ਦਾ ਇਹ ਵੀਡੀਓ

ਹੋਰ ਪੜ੍ਹੋ : ਪੰਜਾਬੀਆਂ ਦੀ ਪੂਰੀ ਧੱਕ, ਗਾਇਕ ਦਿਲਜੀਤ ਦੋਸਾਂਝ ਨੇ ਇੰਟਰਨੈਸ਼ਨਲ ਕਲਾਕਾਰ Diamond Platnumz ਦੇ ਨਾਲ ਕੀਤੀ ਕਲੈਬੋਰੇਸ਼ਨ

inside image of singga shared first look of his new movie kade haan kade naa Image Source: Instagram

ਸਿੰਗਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਆਉਣ ਵਾਲੀ ਪੰਜਾਬੀ ਫ਼ਿਲਮ '' ਕਦੇ ਹਾਂ ਕਦੇ ਨਾ '' ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ’।

Singga is starting his film career with 'Jora The Second Chapter' Image Source: Instagram

ਉਨ੍ਹਾਂ ਨੇ ਅੱਗੇ ਲਿਖਿਆ ਹੈ -ਇਹ ਫ਼ਿਲਮ ਪੰਜਾਬੀ ਸਿਨੇਮਾ ਲਈ ਇਕ ਹੋਰ ਮੀਲ ਪੱਥਰ ਬਣਨ ਜਾ ਰਹੀ ਹੈ। ਸਿੰਗਾ ਅਤੇ ਸੰਜਨਾ ਸਿੰਘ ਦੇ ਭੰਬਲਭੂਸੇ ਦੀ ਗਵਾਹੀ ਦੇਣ ਲਈ ਤਿਆਰ ਰਹੋ- ਜਿਸ ਨੇ ਉਨ੍ਹਾਂ ਨੂੰ ''ਕਦੇ ਹਾਂ ਕਦੇ ਨਾ'' ਕਰ ਦਿੱਤਾ’। Prerna Sharma, Yoshiya Kato and Rohit Bakshi ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ । ਸੁਨੀਲ ਠਾਕੁਰ ਦੁਆਰਾ ਇਸ ਫ਼ਿਲਮ ਨੂੰ ਲਿਖਿਆ ਹੈ ਸੁਨੀਲ ਠਾਕੁਰ ਨੇ ਤੇ ਡਾਇਰੈਕਸ਼ ਵੀ ਖੁਦ ਹੀ ਕਰਨਗੇ। ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ‘ਚੋਂ ਇੱਕ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਉਹ ਫ਼ਿਲਮ ‘ਜੋਰਾ ਦੂਜਾ ਅਧਿਆਇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ ।

 

 

View this post on Instagram

 

A post shared by Singga (@singga_official)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network