ਸਿੰਗਾ ਦਾ ਨਵਾਂ ਗੀਤ ‘DIL SAMBH LAI’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਗਾਇਕ ਸਿੰਗਾ (Singga) ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਹਰ ਵਾਰ ਚੱਕਵੀਂ ਬੀਟ ਵਾਲੇ ਗੀਤ ਦੇਣ ਵਾਲੇ ਸਿੰਗਾ ਇਸ ਵਾਰ ਰੋਮਾਂਟਿਕ ਗੀਤ ਲੈ ਕੇ ਆਏ ਨੇ। ਉਹ ‘ਦਿਲ ਸਾਂਭ ਲੈ’ (DIL SAMBH LAI) ਗਾਣੇ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ।
image source-instagram
image source-youtube
ਇਸ ਗੀਤ ਦੇ ਬੋਲ ਗੀਤਕਾਰ Monty Hunter ਨੇ ਲਿਖੇ ਨੇ ਤੇ ਮਿਊਜ਼ਿਕ G Skillz ਨੇ ਦਿੱਤਾ ਹੈ। ਗਾਣੇ ਦਾ ਲਿਰਿਕਲ ਵੀਡੀਓ ਸਿੰਗਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।
image source-instagram
ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਪਿੱਛੇ ਜਿਹੇ ਉਹ ‘ਤੇਰੀ ਲੋੜ ਵੇ’ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸੀ । ਇਸ ਤੋਂ ਇਲਾਵਾ ਉਹ ਜੱਟ ਦੀ ਕਲਿੱਪ, ਜ਼ਹਿਰ, ਮੁੱਛ, ਫੋਟੋ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਅਦਾਕਾਰੀ ਖੇਤਰ ‘ਚ ਕੰਮ ਕਰ ਰਹੇ ਨੇ।