ਸਿੰਗਾ ਨੇ ਕੀਤਾ ਨਵੀਂ ਫ਼ਿਲਮ ‘ਨੀਲਾ’ ਦਾ ਐਲਾਨ, ਸਿੰਗਾ ਨੇ ਪੋਸਟਰ ਕੀਤਾ ਸਾਂਝਾ

Reported by: PTC Punjabi Desk | Edited by: Shaminder  |  April 28th 2022 05:58 PM |  Updated: April 28th 2022 05:58 PM

ਸਿੰਗਾ ਨੇ ਕੀਤਾ ਨਵੀਂ ਫ਼ਿਲਮ ‘ਨੀਲਾ’ ਦਾ ਐਲਾਨ, ਸਿੰਗਾ ਨੇ ਪੋਸਟਰ ਕੀਤਾ ਸਾਂਝਾ

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਉੱਥੇ ਹੀ ਕਈ ਨਵੀਆਂ ਫ਼ਿਲਮਾਂ ਦੀ ਰਿਲੀਜ਼ ਡੇਟਸ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ । ਸਿੰਗਾ (Singga)  ਦੀ ਫ਼ਿਲਮ ‘ਜ਼ਿੱਦੀ ਜੱਟ’ ਦੀ ਸ਼ੂਟਿੰਗ ਜਿੱਥੇ ਕਈ ਦਿਨਾਂ ਤੋਂ ਚੱਲ ਰਹੀ ਹੈ, ਉੱਥੇ ਹੀ ਹੁਣ ਉਨ੍ਹਾਂ ਨੇ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਸਿੰਗਾ ਨੇ ਆਪਣੇ ਫੈਨਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ

ਹੋਰ ਪੜ੍ਹੋ : ਫਿਰੋਜ਼ ਖ਼ਾਨ ਅਤੇ ਵਿਨੋਦ ਖੰਨਾ ਸਨ ਬਹੁਤ ਵਧੀਆ ਦੋਸਤ, ਦੋਵਾਂ ਦੀ ਮੌਤ ਵੀ ਹੋਈ ਸੀ ਇੱਕੋ ਦਿਨ

ਜਿਸ ਮੁਤਾਬਕ ਉਨ੍ਹਾਂ ਦੀ ਨਵੀਂ ਫ਼ਿਲਮ ਦਾ ਨਾਮ ‘ਨੀਲਾ’ ਹੈ ਅਤੇ ਇਸ ਦੇ ਨਾਲ ਹੀ ਸਿੰਗਾ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ । ਫ਼ਿਲਮ ‘ਚ ਸਿੰਗਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਸਿੰਗਾ ਦੀ ਆਉਣ ਵਾਲੀ ਫਿਲਮ ਨੀਲਾ ਨੂੰ ਪ੍ਰੇਮ ਸਿੰਘ ਸਿੱਧੂ ਵੱਲੋਂ ਡਾਇਰੈਕਟ ਕੀਤਾ ਜਾਵੇਗਾ ਤੇ ਨਿਤਿਨ ਮਹਿਰਾ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ।

singga new song raatan teriyan on trending

ਹੋਰ ਪੜ੍ਹੋ : ਮਾਂ ਕਰੀਨਾ ਕਪੂਰ ਦੀ ਉਂਗਲੀ ਫੜ ਕੇ ਪਹਿਲੀ ਵਾਰ ਤੁਰਦਾ ਨਜ਼ਰ ਆਇਆ ਨੰਨ੍ਹਾ ਜੇਹ ਅਲੀ ਖ਼ਾਨ

ਇਸ ਦੀ ਸਟੋਰੀ ਗਮਦੂਰ ਸਿੰਘ ਵੱਲੋਂ ਲਿਖੀ ਗਈ ਹੈ । ਸਿੰਗਾ ਦੀ ਇਸ ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਵੇਗੀ । ਇਸ ਫ਼ਿਲਮ ਨੂੰ ਲੈ ਕੇ ਸਿੰਗਾ ਦੇ ਪ੍ਰਸ਼ੰਸਕਾਂ ‘ਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਿੰਗਾ ਦੀ ਫ਼ਿਲਮ ‘ਜ਼ਿੱਦੀ ਜੱਟ’ ਨੂੰ ਲੈ ਕੇ ਸ਼ੂਟਿੰਗ ‘ਚ ਰੁੱਝੇ ਹੋਏ ਹਨ ।

 

singga - image From instagram

ਇਸ ਫ਼ਿਲਮ ‘ਚ ਉਸ ਦੇ ਨਾਲ ਸਵੀਤਾਜ ਬਰਾੜ, ਸਾਰਾ ਗੁਰਪਾਲ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਿੰਗਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਹ ਕਈ ਹਿੱਟ ਗੀਤ ਵੀ ਦੇ ਚੁੱਕੇ ਹਨ ।

 

View this post on Instagram

 

A post shared by SINGAA (@singga_official)

;


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network