ਕਿਸਾਨਾਂ ਦੇ ਦਰਦ ਨੂੰ ਗਾਇਕ ਸੱਤੀ ਖੋਖੇਵਾਲੀਆ ਅਤੇ ਫਿਰੋਜ਼ ਖ਼ਾਨ ਨੇ ਆਪਣੇ ਗੀਤ ‘ਚ ਇਸ ਤਰ੍ਹਾਂ ਕੀਤਾ ਬਿਆਨ
ਫਿਰੋਜ਼ ਖ਼ਾਨ,ਬੂਟਾ ਮੁਹੰਮਦ ਅਤੇ ਸੱਤੀ ਖੋਖੇਵਾਲੀਆ ਦੀ ਆਵਾਜ਼ ‘ਚ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦਾ ਗੀਤ ‘ਕਿਸਾਨ ਪੰਜਾਬ ਦੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਰਕਾਰ ਦੀਆਂ ਮਾਰੂ ਨੀਤੀਆਂ ਵਿਚਕਾਰ ਕਿਸਾਨ ਪਿਸਦਾ ਚਲਿਆ ਆ ਰਿਹਾ ਹੈ ।
feroz
ਜਿਸ ਕਾਰਨ ਕਿਸਾਨਾਂ ਨੂੰ ਅਕਸਰ ਸੜਕਾਂ ‘ਤੇ ਉਤਰਨਾ ਪੈਂਦਾ ਹੈ ।ਗੀਤ ਨੂੰ ਮਿਊਜ਼ਿਕ ਜੱਸੀ ਬ੍ਰੋਸ ਨੇ ਦਿੱਤਾ ਹੈ ਅਤੇ ਗੀਤ ਦੇ ਬੋਲ ਮੀਕਾ ਨਿਊਜ਼ੀਲੈਂਡ ਵੱਲੋਂ ਲਿਖੇ ਗਏ ਨੇ । ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਪਾਸ ਕੀਤੇ ਗਏ ਹਨ ।
ਹੋਰ ਪੜ੍ਹੋ:ਉਸਤਾਦ ਸ਼ੌਕਤ ਅਲੀ ਅਤੇ ਫ਼ਿਰੋਜ਼ ਖਾਨ ਦਾ ਗੀਤ ‘ਜਾਨ’ ਪਾ ਰਿਹਾ ਧੱਕ
ferozkhan
ਜਿਸ ਦੇ ਵਿਰੋਧ ਕਿਸਾਨ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ ।ਜਿਸ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਲਗਾਤਾਰ ਸਾਥ ਦੇ ਰਹੇ ਹਨ ।
View this post on Instagram
#kisanmazduraikta #zindabaad @sattikhokhewalia @ferozekhan #bootamohamad
ਬੀਤੇ ਦਿਨੀਂ ਹੋਏ ਧਰਨੇ ਪ੍ਰਦਰਸ਼ਨ ‘ਚ ਵੱਡੀ ਗਿਣਤੀ ‘ਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਸ਼ਾਮਿਲ ਹੋਏ ਸਨ ਅਤੇ ਇਨ੍ਹਾਂ ਕਲਾਕਾਰਾਂ ਨੇ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ।
feroz khan