ਗਾਇਕ ਬਰਿੰਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗਾਣਾ ‘ਚੰਗੇ ਦਿਨ ਲਿਆ ਦੇ ਬਾਬਾ ਨਾਨਕਾ’ ਰਿਲੀਜ਼

Reported by: PTC Punjabi Desk | Edited by: Rupinder Kaler  |  June 12th 2021 06:06 PM |  Updated: June 12th 2021 06:14 PM

ਗਾਇਕ ਬਰਿੰਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗਾਣਾ ‘ਚੰਗੇ ਦਿਨ ਲਿਆ ਦੇ ਬਾਬਾ ਨਾਨਕਾ’ ਰਿਲੀਜ਼

ਗਾਇਕ ਬਰਿੰਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਚੰਗੇ ਦਿਨ ਲਿਆ ਦੇ ਬਾਬਾ ਨਾਨਕਾ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਹਰ ਇੱਕ ਦੀ ਰੂਹ ਨੂੰ ਸਕੂਨ ਦੇ ਰਿਹਾ ਹੈ । ਇਹ ਗਾਣਾ ਹਰ ਕਿਸੇ ਨੂੰ ਬਹੁਤ ਪਸੰਦ ਆ ਰਿਹਾ ਹੈ । ਗੀਤ ਦੇ ਬੋਲ ਵੀ ਸ਼ਮਸ਼ੇਰ ਲਹਿਰੀ ਨੇ ਲਿਖੇ ਹਨ ।

Pic Courtesy: Youtube

ਹੋਰ ਪੜ੍ਹੋ :

ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਮੰਗੇਤਰ ਸਾਜ਼ ਨਾਲ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ

Pic Courtesy: Youtube

ਗੀਤ ਦਾ ਮਿਊਜ਼ਿਕ Joy - Atul  ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਰਾਜ ਵਰਮਾ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਹੈ । ਇਸ ਗੀਤ ਵਿੱਚ ਮੌਜੂਦਾ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ ।

Pic Courtesy: Youtube

ਗੀਤ ਦੇ ਬੋਲ ਬਹੁਤ ਹੀ ਪਿਆਰੇ ਹਨ, ਜਿਹੜੇ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਰਿੰਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਇਸੇ ਤਰ੍ਹਾਂ ਦੇ ਹੋਰ ਵੀ ਕਈ ਗਾਣੇ ਆਪਣੇ ਪ੍ਰਸ਼ੰਸਕਾਂ ਦੇ ਰੂਬਰੂ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network