ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਮਿਲਣ ’ਤੇ ਗਾਇਕ ਭੁਪਿੰਦਰ ਗਿੱਲ ਤੇ ਨੀਰੂ ਬਾਜਵਾ ਨੇ ਵੰਡੇ ਲੱਡੂ
ਭਾਰਤੀ ਪੁਰਸ਼ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ । ਇਸ ਜਿੱਤ ਨੂੰ ਲੈ ਕੇ ਦੇਸ਼ ਵਿੱਚ ਜਸ਼ਨ ਦਾ ਮਹੌਲ ਹੈ । ਹਰ ਕੋਈ ਇਸ ਜਿੱਤ ਤੇ ਜਸ਼ਨ ਮਨਾ ਰਿਹਾ ਹੈ । ਗਾਇਕ ਭੁiਪਿੰਦਰ ਗਿੱਲ ਨੇ ਤਾਂ ਲੱਡੂ ਵੰਡ ਕੇ ਇਸ ਜਿੱਤ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ।
Pic Courtesy: twitter
ਹੋਰ ਪੜ੍ਹੋ :
Pic Courtesy: twitter
ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਲੱਡੂ ਵੰਡਦੇ ਦਿਖਾਈ ਦੇ ਰਹੇ ਹਨ । ਇਸੇ ਤਰ੍ਹਾਂ ਅਦਾਕਾਰਾ ਨੀਰੂ ਬਾਜਵਾ ਨੇ ਵੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।
Pic Courtesy: twitter
ਇਸ ਵੀਡੀਓ ਵਿੱਚ ਹਾਕੀ ਖਿਡਾਰੀਆਂ ਨੂੰ ਕਾਂਸੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਮਾਤ ਦਿੱਤੀ ਸੀ ।
View this post on Instagram
ਇਸ ਮੁਕਾਬਲੇ ਵਿੱਚ ਮੈਚ ਦੇ ਸ਼ੁਰੂ ਵਿੱਚ ਹੀ ਜਰਮਨੀ ਨੇ ਇੱਕ ਗੋਲ ਕਰ ਦਿੱਤਾ ਸੀ । ਮੈਚ ਦੇ ਦੂਜੇ ਕੁਆਰਟਰ ਵਿੱਚ ਭਾਰਤ ਤੇ ਜਰਮਨੀ 3-3 ਗੋਲਾਂ ਦੀ ਬਰਾਬਰੀ 'ਤੇ ਸਨ । ਤੀਜੇ ਕੁਆਰਟਰ ਵਿੱਚ ਭਾਰਤ ਨੂੰ ਪੈਨਲਟੀ ਸ੍ਰਟੋਕ ਮਿਲਿਆ ਤੇ ਭਾਰਤ ਨੇ ਇੱਕ ਗੋਲ ਹੋਰ ਕੀਤਾ । ਭਾਰਤ ਨੇ ਓਲੰਪਿਕ ਹਾਕੀ ਵਿੱਚ ਆਖਰੀ ਸੋਨ ਤਗਮਾ 1980 ਵਿੱਚ ਮਾਸਕੋ ਵਿੱਚ ਜਿੱਤਿਆ ਸੀ।
View this post on Instagram