ਗਾਇਕ ਵੀਤ ਬਲਜੀਤ ਨੇ ਪਹਿਲੀ ਵਾਰ ਸ਼ੇਅਰ ਕੀਤਾ ਆਪਣੇ ਪਰਿਵਾਰ ਦਾ ਵੀਡੀਓ, ਨਜ਼ਰ ਆਏ ਪਤਨੀ ਤੇ ਬੇਟੇ ਦੇ ਨਾਲ,ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  February 17th 2021 10:29 AM |  Updated: February 17th 2021 10:29 AM

ਗਾਇਕ ਵੀਤ ਬਲਜੀਤ ਨੇ ਪਹਿਲੀ ਵਾਰ ਸ਼ੇਅਰ ਕੀਤਾ ਆਪਣੇ ਪਰਿਵਾਰ ਦਾ ਵੀਡੀਓ, ਨਜ਼ਰ ਆਏ ਪਤਨੀ ਤੇ ਬੇਟੇ ਦੇ ਨਾਲ,ਦੇਖੋ ਵੀਡੀਓ

ਵੀਤ ਬਲਜੀਤ ਇੱਕ ਅਜਿਹੇ ਗਾਇਕ ਅਤੇ ਗੀਤਕਾਰ ਹਨ ਜਿਨ੍ਹਾਂ ਨੂੰ ਕਿਸੇ ਵੀ ਪਹਿਚਾਣ ਦੀ ਲੋੜ ਨਹੀਂ । ਉਨ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਦਿੱਤੇ ਨੇ । ਉਹ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਸਰਗਰਮ ਨਹੀਂ ਰਹਿੰਦੇ । ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਇੱਕ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

veet baljit instagram pic

ਹੋਰ ਪੜ੍ਹੋ :ਸੋਸ਼ਲ ਮੀਡੀਆ ‘ਤੇ ਛਾਈਆਂ ਜੱਸੀ ਗਿੱਲ, ਐੱਮ.ਐੱਸ ਧੋਨੀ ਤੇ ਸਾਕਸ਼ੀ ਧੋਨੀ ਦੀਆਂ ਇਹ ਤਸਵੀਰਾਂ, ਦੋਸਤ ਦੇ ਵਿਆਹ ‘ਚ ਹੋਏ ਸ਼ਾਮਿਲ

ਇਹ ਵੀਡੀਓ ਉਨ੍ਹਾਂ ਨੇ ਵੈਲਨਟਾਈਨ ਡੇਅ ਤੇ ਪੋਸਟ ਕੀਤਾ ਸੀ। ਇਸ ਵੀਡੀਓ ਚ ਉਨ੍ਹਾਂ ਦੀ ਪਤਨੀ ਤੇ ਬੇਟਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਅਰੀਜੀਤ ਸਿੰਘ ਦੇ ਰੋਮਾਂਟਿਕ ਸੌਂਗ ਮੁਸਕਰਾਨੇ ਕੀ ਵਜ੍ਹਾ ਤੁਮ ਹੋ ਦੇ ਨਾਲ ਪੋਸਟ ਕੀਤਾ ਹੈ । ਇਸ ਪੋਸਟ ਉੱਤੇ ਗਾਇਕਾ ਸ਼ਿਪਰਾ ਗੋਇਲ ਤੇ ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

singer veet baljit with wife

ਜੇ ਗੱਲ ਕਰੀਏ ਵੀਤ ਬਲਜੀਤ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਗੈਰੀ ਸੰਧੂ  ਤੇ ਕਈ ਹੋਰ ਨਾਮੀ ਗਾਇਕਾਂ ਨੇ ਗਾਏ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਨੇ। ਇਸ ਤੋਂ ਇਲਾਵਾ ਉਹ ਖੁਦ ਵੀ ਕਈ ਸਿੰਗਲ ਤੇ ਡਿਊਟ ਸੌਂਗ ਦੇ ਨਾਲ ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕੇ ਨੇ।

veet baljit with son


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network