ਗਾਇਕ ਵਰਿੰਦਰ ਬਰਾੜ ਨੇ ਆਪਣੇ ਵਿਰੋਧੀਆਂ ਨੂੰ ਦਿੱਤਾ ਜਵਾਬ, ਯੂਟਿਊਬ ਤੋਂ ਹਟਵਾਇਆ ਵਰਿੰਦਰ ਦਾ ਗਾਣਾ ‘12 ਬੰਦੇ’
ਗਾਇਕ ਵਰਿੰਦਰ ਬਰਾੜ (Varinder Brar) ਇੱਕ ਨਵੇਂ ਵਿਵਾਦ ਕਰਕੇ ਏਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਦਰਅਸਲ ਕੁਝ ਦਿਨ ਪਹਿਲਾਂ ਉਹਨਾਂ ਦਾ ਗਾਣਾ '12 ਬੰਦੇ' (12 Bande) ਰਿਲੀਜ਼ ਹੋਇਆ ਸੀ । ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਯੂਟਿਊਬ ਤੇ ਇਸ ਗਾਣੇ ਤੇ ਵੀਵਰਜ਼ ਲਗਾਤਾਰ ਵੱਧਦੇ ਜਾ ਰਹੇ ਸਨ, ਪਰ ਰਾਮਪ੍ਰਕਾਸ਼ ਬਿੰਦਰਾ ਨਾਮ ਦੇ ਕਿਸੇ ਬੰਦੇ ਨੇ ਕਾਪੀਰਾਈਟ ਕਲੇਮ ਪਾ ਕੇ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਹੈ । ਹੁਣ ਇਹ ਗਾਣਾ ਯੂਟਿਊਬ ’ਤੇ ਦਿਖਾਈ ਨਹੀਂ ਦੇ ਰਿਹਾ । ਇਸ ਸਭ ਦੇ ਚੱਲਦੇ ਵਰਿੰਦਰ ਨੇ ਇਸ ਮੁੱਦੇ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ।
Pic Courtesy: Instagram
ਹੋਰ ਪੜ੍ਹੋ :
ਕੁਲਵਿੰਦਰ ਬਿੱਲਾ ਨੇ ਸਰਦਾਰ ਸੋਹੀ ਦੇ ਨਾਲ ਗਾਇਆ ਗੀਤ, ਵੀਡੀਓ ਹੋ ਰਿਹਾ ਵਾਇਰਲ
Pic Courtesy: Instagram
ਵਰਿੰਦਰ (Varinder Brar) ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਂਝੀ ਕਰਕੇ ਲਿਖਿਆ ਹੈ ’12 ਬੰਦੇ (12 Bande) ਹੋ ਰਿਹਾ ਹੈ ਰਿਕਰਵਰ …ਮਿਲਦੇ ਹਾਂ ਜਲਦੀ …ਕਹਿੰਦੇ ਕਿਸੇ ਨੂੰ ਉੱਤੇ ਆਉਣ ਨਹੀਂ ਦੇਣਾ, ਤੁਸੀਂ ਮੇਰੇ ਨਾਲ ਰਹੋ ਮੈਂ ਇਹਨਾਂ ਨੂੰ ਸੌਂਣ ਨਹੀਂ ਦੇਣਾ …ਇੰਡਸਟਰੀ ਵਿੱਚ ਚੱਲ ਰਹੀ ਸਿਆਸਤ ਤੋਂ ਸਾਵਧਾਨ ਰਹੋ’ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੀਤ ਦੇ ਸੰਗੀਤ ਨੂੰ ਲੈ ਕੇ ਰੈਪਰ ਐਨਸੀਬੀ ਅਤੇ ਵਰਿੰਦਰ ਬਰਾੜ (Varinder Brar) ਵਿਚਕਾਰ ਵਿਵਾਦ ਹੋ ਗਿਆ ਸੀ।
View this post on Instagram
NseeB ਨੇ ਵਰਿੰਦਰ (Varinder Brar) 'ਤੇ ਗਾਣੇ ਦੀ ਬੀਟ ਦੀ ਨਕਲ ਕਰਨ ਦਾ ਦੋਸ਼ ਲਗਾਇਆ ਸੀ । ਪਰ ਇਹ ਮਾਮਲਾ ਵਰਿੰਦਰ ਨੇ ਕਿਸੇ ਤਰੀਕੇ ਸੁਲਝਾ ਲਿਆ ਸੀ ।ਪਰ ਹੁਣ ਰਾਮਪ੍ਰਕਾਸ਼ ਬਿੰਦਰਾ ਨਾਂਅ ਦੇ ਜਿਸ ਬੰਦੇ ਨੇ ਕਾਪਰਾਈਟ ਦਾ ਦਾਅਵਾ ਕੀਤਾ ਹੈ ਉਸ ਦਾ ਪੰਜਾਬੀ ਸੰਗੀਤ ਇੰਡਸਟਰੀ ਨਾਲ ਕੋਈ ਲੈਣਾ ਦੇਣਾ ਨਹੀਂ । ਇਹ ਪੂਰਾ ਮਾਮਲਾ ਕੀ ਹੈ ਇਹ ਤਾਂ ਸਮਾਂ ਹੀ ਦੱਸੇਗਾ ।