ਪਹਾੜਾਂ ‘ਚ ਸਹੇਲੀਆਂ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਗਾਇਕਾ ਸੁਨੰਦਾ ਸ਼ਰਮਾ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  September 21st 2021 02:20 PM |  Updated: September 21st 2021 02:20 PM

ਪਹਾੜਾਂ ‘ਚ ਸਹੇਲੀਆਂ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਗਾਇਕਾ ਸੁਨੰਦਾ ਸ਼ਰਮਾ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਰਤ ਤੇ ਨਾਮੀ ਗਾਇਕਾ ਸੁਨੰਦਾ ਸ਼ਰਮਾ Sunanda Sharma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਸਹੇਲੀਆਂ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ  ਪੜ੍ਹੋ :ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ

inside image of sunanda sharma with friends-min Image Source -Instagram

ਉਹ ਆਪਣੀ ਸਹੇਲੀਆਂ ਦੇ ਨਾਲ ਪਹਾੜਾਂ ਚ ਛੁੱਟੀਆਂ ਦਾ ਅਨੰਦ ਲੈ ਰਹੀ ਹੈ। ਇਸ ਵੀਡੀਓ ਚ ਉਹ ਆਪਣੀ ਸਹੇਲੀਆਂ ਰੁਪਿੰਦਰ ਹਾਂਡਾ, ਰਮਣੀਕ ਅਤੇ ਸਿਮਰਿਤਾ ਦੇ ਨਾਲ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹ ਬੋਲਦਾ ਬਨੇਰੇ ਉੱਤੇ ਕਾਂ ਨੂੰ ਆਪਣੇ ਅੰਦਾਜ਼ ‘ਚ ਬੋਲਦਾ ਪਹਾੜਾਂ ‘ਚ ਕਾਂ ਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਛੇ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਕਲਾਕਾਰਾਂ ਤੇ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਨੇ।

ਹੋਰ  ਪੜ੍ਹੋ :  ‘ਕਲੀ ਜੋਟਾ’ ਦਾ ਸ਼ੂਟ ਹੋਇਆ ਪੂਰਾ, ਨੀਰੂ ਬਾਜਵਾ ਨੇ ਇੰਸਟਾ ਸਟੋਰੀ ‘ਤੇ ਪਾ ਕੇ ਕਿਹਾ- ‘ਜਲਦੀ ਮਿਲਦੇ ਹਾਂ ਸਿਨੇਮਾ ਘਰਾਂ ‘ਚ’

sunada sharma shared her tea video with fans Image Source -Instagram

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਆਪਣੇ ਨਵੇਂ ਗੀਤ ਗੀਤ ‘ਚੋਰੀ ਚੋਰੀ’ (Chori Chori) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਸੁਨੰਦਾ ਸ਼ਰਮਾ ਗਾਇਕੀ ਦੇ ਨਾਲ ਅਦਾਕਾਰੀ ਖੇਤਰ ‘ਚ ਵੀ ਕਾਫੀ ਐਕਟਿਵ ਹੈ । ਅਖੀਰਲੀ ਵਾਰ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ਸੱਜਣ ਸਿੰਘ ਰੰਗਰੂਟ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਬਹੁਤ ਜਲਦ ਉਹ ਟੀਵੀ ਦੇ ਰਿਆਲਟੀ ਸ਼ੋਅ ‘ਹੁਨਰ ਪੰਜਾਬ ਦਾ-2’ ਨੂੰ ਹੋਸਟ ਕਰਦੀ ਹੋਈ ਨਜ਼ਰ ਆਵੇਗੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network