ਥਾਈਲੈਂਡ ‘ਚ ਵਿਆਹ ਦੇਖਣ ਗਈ ਹੈ ਗਾਇਕਾ ਸੁਨੰਦਾ ਸ਼ਰਮਾ, ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Reported by: PTC Punjabi Desk | Edited by: Lajwinder kaur  |  October 30th 2022 06:44 PM |  Updated: October 30th 2022 06:47 PM

ਥਾਈਲੈਂਡ ‘ਚ ਵਿਆਹ ਦੇਖਣ ਗਈ ਹੈ ਗਾਇਕਾ ਸੁਨੰਦਾ ਸ਼ਰਮਾ, ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Sunanda Sharma News: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇੰਨ੍ਹੀਂ ਦਿਨੀਂ ਉਹ ਥਾਈਲੈਂਡ ‘ਚ ਆਪਣੇ ਪਰਿਵਾਰ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਿਰਕਤ ਕਰਨ ਪਹੁੰਚੀ ਹੋਈ ਹੈ। ਜਿੱਥੋਂ ਉਹ ਆਪਣੀ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਧੀ ਵਾਮਿਕਾ ਨਾਲ ਕੀਤੀ ਕੋਲਕਾਤਾ ਦੀ ਸੈਰ, ਮਾਂ-ਧੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ

Sunanda Sharma pics image source: Instagram

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀਆਂ ਵਿੱਚ ਕੁਝ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਥਾਈਲੈਂਡ ‘ਚ ਆਪਣੇ ਪਰਿਵਾਰ ਨਾਲ ਵਿਆਹ ਦੇਖਣ ਗਈ ਹੈ। ਇਸ ਦੌਰਾਨ ਗਾਇਕਾ ਨੇ ਆਪਣੇ ਮਾਪਿਆਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਤਸਵੀਰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, "ਵੇ ਮੈਂ ਲਾਡਾਂ ਨਾਲ ਪਲੀ।"

sunanda sharam dance video image source: Instagram

ਇਸ ਦੇ ਨਾਲ ਉਨ੍ਹਾਂ ਨੇ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਚ ਦੁਲਹਨ ਵੱਲੋਂ ਕਲੀਰਿਆਂ ਨਾਲ ਸਬੰਧਤ ਇੱਕ ਰਸਮ ਅਦਾ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਰਸਮ ਦੇ ਮੁਤਾਬਕ ਜਿਸ ਦੇ ਸਿਰ ਤੇ ਕਲੀਰਾ ਟੁੱਟ ਕੇ ਡਿੱਗਦਾ ਹੈ, ਉਸ ਦਾ ਵਿਆਹ ਬਹੁਤ ਜਲਦੀ ਹੁੰਦਾ ਹੈ। ਸੁਨੰਦਾ ਸ਼ਰਮਾ ਵੀ ਇਸ ਰਸਮ ਦਾ ਆਨੰਦ ਲੈਂਦੀ ਹੋਈ ਦਿਖਾਈ ਦਿੱਤੀ, ਪਰ ਗਾਇਕਾ ਦੇ ਸਿਰ ‘ਤੇ ਕੋਈ ਵੀ ਕਲੀਰਾ ਟੁੱਟ ਕੇ ਨਹੀਂ ਡਿੱਗਿਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕਾ ਨੇ ਲਿਖਿਆ, ‘ਹਾਲੇ ਵਾਰੀ ਨਹੀਂ ਆਈ’। ਇਸ ਤੋਂ ਇਲਾਵਾ ਸੁਨੰਦਾ ਨੇ ਆਪਣੀ ਖੂਬ ਮਸਤੀ ਅਤੇ ਡਾਂਸ ਵੀ ਕੀਤਾ।

inside image of Sunanda Sharma image source: Instagram

ਸੁਨੰਦਾ ਸ਼ਰਮਾ ਨੇ ਇਸ ਤੋਂ ਪਹਿਲਾਂ ਥਾਈਲੈਂਡ ਦੇ ਇੱਕ ਆਈਲੈਂਡ ‘ਤੇ ਬੋਟਿੰਗ ਕਰਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਗਿਆ ਸੀ। ਸੁਨੰਦਾ ਸ਼ਰਮਾ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਗਾਇਕਾ ਦੀ ਚੰਗੀ ਫੈਨ ਫਾਲਵਿੰਗ ਹੈ।

singer Sunanda Sharma image source: Instagram

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network