ਸੰਦੀਪ ਨੰਗਲ ਅੰਬੀਆਂ ਦੇ ਦਿਹਾਂਤ ‘ਤੇ ਗਾਇਕ ਸੁਖਵਿੰਦਰ ਸੁੱਖੀ ਨੇ ਜਤਾਇਆ ਦੁੱਖ
ਬੀਤੀ ਸ਼ਾਮ ਕਬੱਡੀ ਖਿਡਾਰੀ ਸੰਦੀਪ ਨੰਗਲ (Sandeep Nangal Ambia) ਦਾ ਚੱਲਦੇ ਟੂਰਨਾਮੈਂਟ ‘ਚ ਗੋਲੀਆਂ ਮਾਰ ਕੇ ਕਤਲ(Murder) ਕਰ ਦਿੱਤਾ ਗਿਆ । ਜਿਸ ਦੇ ਚੱਲਦਿਆਂ ਪੰਜਾਬ ਦੇ ਲੋਕਾਂ ‘ਚ ਜਿੱਥੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ, ਉੇੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਖਿਡਾਰੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਗਾਇਕ ਸੁਖਵਿੰਦਰ ਸੁੱਖੀ (Sukhwinder Sukhi) ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਸੰਦੀਪ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।
image From instagram
ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਨੂੰ ਵੱਡਾ ਸਦਮਾ, ਪਰਿਵਾਰ ਦੇ ਇਸ ਮੈਂਬਰ ਦਾ ਦਿਹਾਂਤ
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਬਹੁਤ ਦੁੱਖ ਦੀ ਖਬਰ ਹੈ ਕਿ ਕਬੱਡੀ ਦੇ ਮਹਾਨ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਗਿਆ । ਬਹੁਤ ਵੱਡਾ ਘਾਟਾ ਖੇਡ ਜਗਤ ਦੇ ਲਈ, ਪ੍ਰਮਾਤਮਾ ਉਸਦੀ ਰੂਹ ਬੂੰ ਸ਼ਾਂਤੀ ਬਖਸ਼ੇ, ਬਹੁਤ ਦੁੱਖ ਹੋਇਆ’। ਦੱਸਿਆ ਜਾਂਦਾ ਹੈ ਕਿ ਸੰਦੀਪ ਨੰਗਲ ਜਲੰਧਰ ਦੇ ਇੱਕ ਪਿੰਡ ‘ਚ ਹੋ ਰਹੇ ਟੂਰਨਾਮੈਂਟ ‘ਚ ਭਾਗ ਲੈ ਰਿਹਾ ਸੀ । ਇਸੇ ਦੌਰਾਨ ਉਹ ਆਪਣੇ ਕਿਸੇ ਸਾਥੀ ਨੂੰ ਬਾਹਰ ਛੱਡਣ ਦੇ ਲਈ ਆਇਆ ।
image From instagram
ਜਿਸ ਤੋਂ ਬਾਅਦ ਸਵਿਫਟ ਕਾਰ ‘ਚ ਆਏ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ।ਜਿਸ ਤੋਂ ਬਾਅਦ ਸੰਦੀਪ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ‘ਚ ਉਸ ਦੀ ਮੌਤ ਹੋ ਗਈ । ਸੰਦੀਪ ‘ਤੇ ਹਮਲਾ ਕਰਨ ਵਾਲੇ ਅਣਪਛਾਤੇ ਲੋਕ ਕੌਣ ਸਨ । ਇਸ ਦੀ ਤਫਤੀਸ਼ ਪੁਲਿਸ ਕਰ ਰਹੀ ਹੈ ।ਸੰਦੀਪ ਆਪਣੇ ਪਿੱਛੇ ਦੋ ਛੋਟੇ ਛੋਟੇ ਬੱਚੇ ਛੱਡ ਗਿਆ ਹੈ । ਉਸ ਦੇ ਦਿਹਾਂਤ ਤੋਂ ਬਾਅਦ ਖੇਡ ਜਗਤ ‘ਚ ਸੋਗ ਦੀ ਲਹਿਰ ਹੈ ।