ਸੁਖਜਿੰਦਰ ਅਲਫਾਜ਼ ਦੀ ਆਵਾਜ਼ ਅਤੇ ਸਚਿਨ ਰਿਸ਼ੀ ਦੀ ਡਾਇਰੈਕਸ਼ਨ ‘ਚ ਤਿਆਰ ਆਜ਼ਾਦੀ ਦਿਹਾੜੇ ‘ਤੇ ਸੁਣੋ ਗੀਤ ‘ਦੇਸ਼ ਮੇਰੇ’

Reported by: PTC Punjabi Desk | Edited by: Lajwinder kaur  |  August 12th 2022 07:49 PM |  Updated: August 13th 2022 12:21 PM

ਸੁਖਜਿੰਦਰ ਅਲਫਾਜ਼ ਦੀ ਆਵਾਜ਼ ਅਤੇ ਸਚਿਨ ਰਿਸ਼ੀ ਦੀ ਡਾਇਰੈਕਸ਼ਨ ‘ਚ ਤਿਆਰ ਆਜ਼ਾਦੀ ਦਿਹਾੜੇ ‘ਤੇ ਸੁਣੋ ਗੀਤ ‘ਦੇਸ਼ ਮੇਰੇ’

Sukhjinder Alfaaz to drop patriotic song 'Desh Mere' dedicated to Indian Army on Independence Day: ਜਿਵੇਂ ਕਿ ਸਭ ਜਾਣਦੇ ਹੀ ਨੇ ਕਿ 15 ਅਗਸਤ ਆਉਣ ਵਾਲੀ ਹੈ ਮਤਲਬ ਆਜ਼ਾਦੀ ਦਿਵਸ । ਜੀ ਹਾਂ ਇਸ ਵਾਰ 75ਵਾਂ ਸੁਤੰਤਰਤਾ ਦਿਵਸ ਜਿਸ ਨੂੰ ਅੰਮ੍ਰਿਤ ਮਹੋਤਸਵ ਵਜੋਂ ਮਨਾਇਆ ਜਾ ਰਿਹਾ ਹੈ। ਜਿਸ ਕਰਕੇ ਗਾਇਕ ਵੀ ਦੇਸ਼ਭਗਤੀ ਵਾਲੇ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਨਾਮੀ ਗਾਇਕ ਸੁਖਜਿੰਦਰ ਅਲਫਾਜ਼ ਵੀ ਦੇਸ਼ਭਗਤੀ ਵਾਲਾ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਦੇ ਗੀਤ ‘Desh Mere’ ਦਾ ਪੋਸਟਰ ਸਾਹਮਣੇ ਆਇਆ ਹੈ। ‘ਦੇਸ਼ ਮੇਰੇ’ ਟਾਈਟਲ ਹੇਠ ਇਹ ਗੀਤ 15 ਅਗਸਤ ਨੂੰ ਰਿਲੀਜ਼ ਹੋਵੇਗਾ।

ਹੋਰ ਪੜ੍ਹੋ : ਮੌਨੀ ਰਾਏ ਨੇ ਮੰਗਣ ਵਾਲੀਆਂ ਔਰਤਾਂ ਨੂੰ ਜੱਫੀ ਪਾ ਕੇ ਦਿੱਤਾ ਪਿਆਰ, ਹਰ ਕੋਈ ਕਰ ਰਿਹਾ ਹੈ ਅਦਾਕਾਰਾ ਦੀ ਤਾਰੀਫ

inside image of new song desh mere Image Source: Instagram

ਸੁਖਜਿੰਦਰ ਅਲਫਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲੈ ਕੇ ਗੀਤ 'ਦੇਸ਼ ਮੇਰੇ' ਦੇ ਮੋਸ਼ਨ ਪੋਸਟਰ ਨੂੰ ਸਾਂਝਾ ਕੀਤਾ ਹੈ। ਇਸ ਗੀਤ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਰਾਜੀਵ ਰਿਸ਼ੀ, ਸਚਿਨ ਨੇਗੀ ਅਤੇ ਜੂਹੀ।

Image Source: Instagram

'ਦੇਸ਼ ਮੇਰੇ' ਗੀਤ ਨੂੰ ਗਾਇਕ ਸੁਖਜਿੰਦਰ ਅਲਫਾਜ਼ ਨੇ ਦੇਸ਼ ਲਈ ਦਿਨ-ਰਾਤ ਅਣਥੱਕ ਮਿਹਨਤ ਕਰਨ ਵਾਲੀ ਭਾਰਤੀ ਫੌਜ ਨੂੰ ਸਰਮਰਪਿਤ ਕੀਤਾ ਹੈ। ਇਸ ਗੀਤ ‘ਚ ਦੇਸ਼ ਦੀ ਰੱਖਿਆ ਕਰਨ ਵਾਲੇ ਸਾਡੇ ਜਵਾਨਾਂ ਨੂੰ ਦਿਲੋਂ ਸਲਾਮ ਕੀਤਾ ਜਾਵੇਗਾ।

Image Source: Instagram

'ਦੇਸ਼ ਮੇਰੇ' ਗੀਤ ਨੂੰ ਸੁਖਜਿੰਦਰ ਅਲਫਾਜ਼ ਨੇ ਗਾਇਆ ਹੈ। ਇਸ ਦੇਸ਼ਭਗਤੀ ਗੀਤ ਦੇ ਵੀਡੀਓ ਨੂੰ ਸਚਿਨ ਨੇਗੀ ਨੇ ਡਾਇਰੈਕਟ ਕੀਤੀ ਹੈ। ਇਹ ਗੀਤ 15 ਅਗਸਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਸੁਖਜਿੰਦਰ ਅਲਫਾਜ਼ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸ਼ਾਨਦਾਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network