ਗਾਇਕ ਸਿੰਗਾ ਨੇ ਲਈ ਨਵੀਂ ਲਗਜ਼ਰੀ ਕਾਰ Rubicon, ਕਾਰ ‘ਚ ਬੈਠਣ ਤੋਂ ਪਹਿਲਾ ‘ਵਾਹਿਗੁਰੂ ਜੀ’ ਦਾ ਕੀਤਾ ਸ਼ੁਕਰਾਨਾ, ਦੇਖੋ ਤਸਵੀਰਾਂ

Reported by: PTC Punjabi Desk | Edited by: Lajwinder kaur  |  December 29th 2021 09:39 AM |  Updated: December 29th 2021 06:35 AM

ਗਾਇਕ ਸਿੰਗਾ ਨੇ ਲਈ ਨਵੀਂ ਲਗਜ਼ਰੀ ਕਾਰ Rubicon, ਕਾਰ ‘ਚ ਬੈਠਣ ਤੋਂ ਪਹਿਲਾ ‘ਵਾਹਿਗੁਰੂ ਜੀ’ ਦਾ ਕੀਤਾ ਸ਼ੁਕਰਾਨਾ, ਦੇਖੋ ਤਸਵੀਰਾਂ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੰਗਾ SINGGA ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਖੁਸ਼ਨੁਮਾ ਪਲਾਂ ਨੂੰ ਜ਼ਰੂਰ ਸ਼ੇਅਰ ਕਰਦੇ ਨੇ। ਜੀ ਹਾਂ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਇੱਕ ਹੋਰ ਨਵੀਂ ਲਗਜ਼ਰੀ ਕਾਰ RUBICON ਲੈ ਲਈ ਹੈ। ਜਿਸ ਦੀਆਂ ਕੁਝ ਝਲਕਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਪਰਿਵਾਰ ਦੇ ਨਾਲ ਛੁੱਟੀਆਂ ਦਾ ਲੁਤਫ ਲੈਂਦੀ ਨਜ਼ਰ ਆਈ ਨੀਰੂ ਬਾਜਵਾ, ਛੋਟੀ ਭੈਣ ਦੇ ਨਾਲ ਸਨੋਅ ‘ਚ ਖੇਡਦੀ ਨਜ਼ਰ ਆਈ ਅਦਾਕਾਰਾ

singg bought new car rubicone

ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਕਾਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਵਾਹਿਗੁਰੂ ਜੀ ਦਾ ਸ਼ੁਕਰ...ਮਿਹਨਤ ਦੇ ਨਾਲ ਤੀਜੀ ਕਾਰ...ਰੁਬੀਕੋਨ ਘਰ ਆ ਗਈ ਹੈ...ਰੱਬ ਸਭ ਕੁਝ ਦੇ ਦਿੰਦਾ ਬੰਦਾ ਬੇਨਿਅਤ ਨਹੀਂ ਹੋਣਾ ਚਾਹੀਦਾ ! ਆਪਣੇ ਕੰਮ ਤੇ ਫੋਕਸ ਕਰੋ ਬਸ ! ਨਾਕਰਤਮਕਤਾ ਤੋਂ ਦੂਰ ਰਹੋ’ । ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸਿੰਗਾ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

singga shared poster of uchiyaan udaariyan poster

ਉਨ੍ਹਾਂ ਇਸ ਪੋਸਟ ‘ਚ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀ ਹੈ। Jeep Wrangler Rubicon ਦੀ ਕੀਮਤ ਲਗਪਗ 60 ਲੱਖ ਦੇ ਕਰੀਬ ਹੈ। ਇਹ 5 Seater ਵਾਲੀ ਕਾਰ ਹੈ। ਦੱਸ ਦਈਏ ਇਹ ਸਿੰਗਾ ਦੀ ਤੀਜੀ ਕਾਰ ਹੈ। ਪਿਛਲੇ ਸਾਲ ਉਨ੍ਹਾਂ ਨੇ ਰੇਂਜ ਰੋਵਰ ਕਾਰ ਖਰੀਦੀ ਸੀ। ਜੇ ਗੱਲ ਕਰੀਏ ਸਿੰਗਾ ਦੇ ਵਰੰਕ ਫਰੰਟ ਦੀ ਤਾਂ ਉਹ ਇਸ ਸਾਲ ਫ਼ਿਲਮ ‘ਕਦੇ ਹਾਂ ਕਦੇ ਨਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ‘ਉੱਚੀਆਂ ਉਡਾਰੀਆਂ’ ਦਾ ਵੀ ਐਲਾਨ ਕਰ ਦਿੱਤਾ ਹੈ। ‘ਉੱਚੀਆਂ ਉਡਾਰੀਆਂ’ ਫ਼ਿਲਮ ‘ਚ ਉਹ ਅਦਾਕਾਰਾ ਨਵਨੀਤ ਕੌਰ ਢਿੱਲੋਂ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੀ ਬਹੁਤ ਜਲਦ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਇਲਾਵਾ ਉਹ ਕਈ ਸੁਪਰ ਹਿੱਟ ਗੀਤ ਜਿਵੇਂ ‘ਬਾਪੂ ਨਾਲ ਪਿਆਰ’, ਦਿਲ ਮੁਟਿਆਰ ਦਾ, ਜੱਟ ਦੀ ਕਲਿੱਪ, ਯਾਰ ਜੱਟ ਦੇ, ਜੱਟ ਦੀ ਈਗੋ, ਫੋਟੋ ਵਰਗੇ ਕਈ ਹਿੱਟ ਗੀਤ ਸ਼ਾਮਿਲ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network