ਸਿੰਗਾ ਦੀ ਕਲਮ ਨੇ ਵੀ ਦਿੱਤੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਦੇਖੋ ਵੀਡੀਓ
ਸਿੰਗਾ ਦੀ ਕਲਮ ਨੇ ਵੀ ਦਿੱਤੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਦੇਖੋ ਵੀਡੀਓ : ਪੁਲਵਾਮਾ ਹਮਲੇ ਦਾ ਸੋਕ ਅਤੇ ਗੁੱਸਾ ਭਾਰਤੀਆਂ ਦੇ ਦਿਲਾਂ 'ਚ ਡੂੰਗੀ ਸੱਟ ਮਾਰ ਚੁੱਕਿਆ ਹੈ। ਅੱਤਵਾਦੀਆਂ ਵੱਲੋਂ ਸੀਆਰਪੀਐਫ ਦੇ ਕਾਫਲੇ 'ਤੇ ਕੀਤੇ ਇਸ ਕਾਇਰਾਨਾ ਹਮਲੇ ਨੇ ਹਰ ਕਿਸੇ ਨੂੰ ਅੰਦਰ ਤੱਕ ਝਿੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਫਿਲਮ ਸਿਤਾਰੇ ਅਤੇ ਗਾਇਕ ਮਾਲੀ ਮਦਦ ਲਈ ਸ਼ਹੀਦਾਂ ਦੇ ਪਰਿਵਾਰਾਂ ਲਈ ਅੱਗੇ ਆ ਰਹੇ ਹਨ, ਉੱਥੇ ਹੀ ਗੀਤਕਾਰ ਆਪਣੀਆਂ ਕਲਮਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਹਮਲੇ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਰਹੇ ਹਨ।
ਇਸ ਕਾਇਰਾਨਾ ਹਮਲੇ 'ਤੇ ਗਾਇਕ ਅਤੇ ਗੀਤਕਾਰ ਸਿੰਗਾ ਦਾ ਕਲਮ ਵੀ ਆਪਣੇ ਆਪ ਨੂੰ ਨਹੀਂ ਰੋਕ ਸਕੀ। ਉਹਨਾਂ ਇਸ ਗੀਤ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਹਮਲੇ ਦੀ ਕਾਇਰਤਾ ਨੂੰ ਜਵਾਬ ਦਿੱਤਾ ਹੈ। 14 ਫਰਵਰੀ ਨੂੰ ਜਿੱਥੇ ਪੂਰੀ ਦੁਨੀਆਂ 'ਚ ਲੋਕਾਂ ਵੱਲੋਂ ਪਿਆਰ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਉੱਥੇ ਹੀ ਸਾਡੇ ਜਵਾਨਾਂ 'ਤੇ ਅੱਤਵਾਦੀ ਹਮਲਾ ਕਰ ਇਸ ਦਿਨ ਨੂੰ ਕਾਲ਼ੇ ਦਿਨ 'ਚ ਤਬਦੀਲ ਕਰ ਦਿੱਤਾ ਗਿਆ।
ਹੋਰ ਵੇਖੋ : ਦਿਲਜੀਤ ਦੋਸਾਂਝ ਵੀ ਆਏ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ, ਲਿਖਿਆ ਭਾਵੁਕ ਮੈਸੇਜ
ਸਿੰਗਾ ਤੋਂ ਪਹਿਲਾਂ ਗਾਇਕ ਅਤੇ ਗੀਤਕਾਰ ਆਰ ਨੇਤ ਵੀ ਸ਼ਹੀਦਾਂ ਦੀ ਇਸ ਕੁਰਬਾਨੀ ਨੂੰ ਗੀਤ ਨਾਲ ਸੰਬੋਧਿਤ ਕਰ ਚੁੱਕੇ ਹਨ। ਆਰ ਨੇਤ ਨੇ ਗੀਤ ਦੇ ਜ਼ਰੀਏ ਸ਼ਹੀਦਾਂ ਦੀਆਂ ਮਾਵਾਂ ਦਾ ਹਾਲ ਬਿਆਨ ਕੀਤਾ ਹੈ। ਦੱਸ ਦਈਏ ਪੁਲਵਾਮਾ ਅੱਤਵਾਦੀ ਹਮਲੇ 'ਚ 42 ਤੋਂ ਵੱਧ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਚੁੱਕੇ ਹਨ। ਜਿੰਨ੍ਹਾਂ ਦੀ ਸ਼ਹਾਦਤ ਨੂੰ ਪੂਰੇ ਦੇਸ਼ 'ਚ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਪਾਕਿਸਤਾਨ ਪ੍ਰਤੀ ਸਖਤ ਫੈਸਲੇ ਲਏ ਜਾ ਰਹੇ ਹਨ।