ਗਾਇਕਾ ਸ਼ਿਪਰਾ ਗੋਇਲ ਪਹੁੰਚੀ ਹਸੀਨ ਵਾਦੀਆਂ ‘ਚ, ਕਸ਼ਮੀਰ ਦੀ ਕੁਦਰਤੀ ਸੁੰਦਰਤਾ ਦਾ ਲੈ ਰਹੀ ਹੈ ਲੁਤਫ

Reported by: PTC Punjabi Desk | Edited by: Lajwinder kaur  |  July 13th 2021 10:54 AM |  Updated: July 13th 2021 10:54 AM

ਗਾਇਕਾ ਸ਼ਿਪਰਾ ਗੋਇਲ ਪਹੁੰਚੀ ਹਸੀਨ ਵਾਦੀਆਂ ‘ਚ, ਕਸ਼ਮੀਰ ਦੀ ਕੁਦਰਤੀ ਸੁੰਦਰਤਾ ਦਾ ਲੈ ਰਹੀ ਹੈ ਲੁਤਫ

ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਸ਼ਿਪਰਾ ਗੋਇਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਕਸ਼ਮੀਰ ਦੀ ਹਸੀਨ ਵਾਦੀਆਂ ‘ਚ ਪਹੁੰਚੀ ਹੋਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਨੇ।

singer shipra goyal Image Source: Instagram

ਹੋਰ ਪੜ੍ਹੋ : ਸੋਨੂੰ ਕੱਕੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Qadar Na Jaani’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹੋਰ ਪੜ੍ਹੋ : ਇਲਾਜ ਦੌਰਾਨ ਪਿਤਾ ਕਰਨਵੀਰ ਬੋਹਰਾ ਨੂੰ ਹੌਸਲਾ ਦਿੰਦੀ ਨਜ਼ਰ ਆਈ ਉਨ੍ਹਾਂ ਦੀ ਧੀ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਪਿਉ-ਧੀ ਦਾ ਇਹ ਵੀਡੀਓ

inside image of shipra goyal Image Source: Instagram

ਸ਼ਿਪਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਹੀਂ ਸਗੋ ਚਾਰ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਹਰ ਦਿਨ blessing ਵਾਲਾ ਹੈ’ । ਪ੍ਰਸ਼ੰਸਕਾਂ ਨੂੰ ਗਾਇਕਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

singer shipra goyal in kashmir Image Source: Instagram

ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੀ ਹੈ। ਹਾਲ ਹੀ ‘ਚ ਉਹ ਗੈਰੀ ਸੰਧੂ ਦੇ ਨਾਲ ਗੀਤ ‘ਇਸ਼ਕ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਦੇ ਲਈ ‘ਸ਼ਿਪਰਾ ਗੋਇਲ ਫਾਊਂਡੇਸ਼ਨ’ ਨਾਂਅ ਦੀ ਐੱਨ. ਜੀ. ਓ. ਬਣਾਈ ਹੈ। ਇਸ ਐੱਨ.ਜੀ.ਓ ਦੇ ਰਾਹੀਂ ਉਹ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਨੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network