ਗਾਇਕ ਸਤਵਿੰਦਰ ਬੁੱਗਾ ਇਟਲੀ ‘ਚ ਗਾਇਕਾ ਰਣਜੀਤ ਕੌਰ ਦੇ ਘਰ ਪਹੁੰਚੇ, ਤਸਵੀਰਾਂ ਕੀਤੀਆਂ ਸਾਂਝੀਆਂ
ਗਾਇਕ ਸਤਵਿੰਦਰ ਬੁੱਗਾ (Satwinder Bugga) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਸਮੇਂ ‘ਚ ਮਸ਼ਹੂਰ ਰਹੀ ਗਾਇਕਾ ਰਣਜੀਤ ਕੌਰ (Ranjit Kaur) ਦੇ ਨਾਲ ਤਸਵੀਰਾਂ (Pics) ਸ਼ੇਅਰ ਕੀਤੀਆਂ ਹਨ । ਗਾਇਕ ਸਤਵਿੰਦਰ ਬੁੱਗਾ ਰਣਜੀਤ ਕੌਰ ਦੇ ਇਟਲੀ ਸਥਿਤ ਘਰ ‘ਚ ਪਹੁੰਚੇ ਸਨ ।
Image Source : Instagram
ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਕਰ ਰਹੀ ਰਿਲੀਜ਼, ‘ਕਹਿੰਦਾ ਹੀ ਨਹੀਂ’ ਗੀਤ ਸੋਸ਼ਲ ਮੀਡੀਆ ‘ਤੇ ਛਾਇਆ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਲੈਜੇਂਡ ਬੀਬੀ ਰਣਜੀਤ ਕੌਰ ਪੰਜਾਬ ਦੀ ਸੁਰੀਲੀ ਗਾਇਕਾ ਨੂੰ ਕੱਲ ਇਟਲੀ ‘ਚ ਉਨ੍ਹਾਂ ਦੇ ਘਰ ਮਿਲ ਕੇ ਆਏ । ਬਹੁਤ ਪਿਆਰ ਮਿਲਿਆ, ਧੰਨਵਾਦ ਰਿੰਕੂ ਸੈਣੀ’। ਸੋਸ਼ਲ ਮੀਡੀਆ ‘ਤੇ ਰਣਜੀਤ ਕੌਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।
Image Source : Instagram
ਹੋਰ ਪੜ੍ਹੋ : ਮਨਕਿਰਤ ਔਲਖ ਨੇ ‘ਸਜਣੁ ਸਚਾ ਪਾਤਸ਼ਾਹਿ’ ਸ਼ਬਦ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਸਤਵਿੰਦਰ ਬੁੱਗਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਸੋਸ਼ਲ ਮੀਡੀਆ 'ਤੇ ਗਾਇਕ ਆਪਣੇ ਪ੍ਰਸ਼ੰਸ਼ਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਾ ਰਹਿੰਦਾ ਹੈ ।
Image Source : Instagram
ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ‘ਇਸ਼ਕ ਇਸ਼ਕ’, ‘ਰੱਬ ਦੇ ਸਮਾਨ’, ‘ਏਨੇ ਖਤ ਲਿਖਦੀ ਨਾ’, ‘ਪਤਾ ਲੱਗ ਜਾਊਗਾ’ ਸਣੇ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਇਹੀ ਸ਼ਂੌਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ਸੀ ।
View this post on Instagram