ਗਾਇਕ ਸਤਵਿੰਦਰ ਬੁੱਗਾ ਪਰਿਵਾਰ ਸਣੇ ਪਹੁੰਚੇ ਗੁਰਦੁਆਰਾ ਬੇਰ ਸਾਹਿਬ ਸਾਹਿਬ,ਤਸਵੀਰਾਂ ਕੀਤੀਆਂ ਸਾਂਝੀਆਂ

Reported by: PTC Punjabi Desk | Edited by: Shaminder  |  November 25th 2019 01:29 PM |  Updated: November 25th 2019 01:29 PM

ਗਾਇਕ ਸਤਵਿੰਦਰ ਬੁੱਗਾ ਪਰਿਵਾਰ ਸਣੇ ਪਹੁੰਚੇ ਗੁਰਦੁਆਰਾ ਬੇਰ ਸਾਹਿਬ ਸਾਹਿਬ,ਤਸਵੀਰਾਂ ਕੀਤੀਆਂ ਸਾਂਝੀਆਂ

ਗਾਇਕ ਸਤਵਿੰਦਰ ਬੁੱਗਾ ਜਿਨ੍ਹਾਂ ਨੇ ਨੱਬੇ ਦੇ ਦਹਾਕੇ 'ਚ ਕਈ ਹਿੱਟ ਗੀਤ ਦਿੱਤੇ ਅਤੇ ਉਨ੍ਹਾਂ ਦੇ ਗੀਤ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ।ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ । ਬੀਤੇ ਦਿਨ ਉਹ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ।

ਹੋਰ ਵੇਖੋ:ਪੰਜਾਬੀ ਇੰਡਸਟਰੀ ਨੂੰ ‘ਇਸ਼ਕ-ਇਸ਼ਕ’,ਵਿਛੜਣ-ਵਿਛੜਣ ਕਰਦੀ ਏਂ ਵਰਗੇ ਹਿੱਟ ਗੀਤ ਦੇਣ ਵਾਲੇ ਸਤਵਿੰਦਰ ਬੁੱਗਾ ਅੱਜਕੱਲ੍ਹ ਇਸ ਕੰਮ ‘ਚ ਹਨ ਰੁੱਝੇ

https://www.instagram.com/p/B5O3D1iHC87/

ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ । ਸਤਵਿੰਦਰ ਬੁੱਗਾ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਮੱਥਾ ਟੇਕਿਆ ਅਤੇ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਅਨੰਦ ਮਾਣਿਆ ।

satwinder bugga satwinder bugga

ਸਤਵਿੰਦਰ ਬੁੱਗਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਤਸਵੀਰਾਂ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਸਤਵਿੰਦਰ ਬੁੱਗਾ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ 'ਵਿੱਛੜਣ ਵਿੱਛੜਣ ਕਰਦੀ ਏਂ ਜਦੋਂ ਵਿੱਛੜੇਗੀਂ ਪਤਾ ਲੱਗ ਜਾਉਗਾ" ਨਾਲ ਸਰੋਤਿਆਂ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਵਾਲੇ ਸਤਵਿੰਦਰ ਬੁੱਗਾ ਨੇ ਇਸ਼ਕ ਇਸ਼ਕ,ਰੱਬ ਦੇ ਸਮਾਨ ਸਣੇ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network