ਗਾਇਕਾਂ ਦੀ ਮਹਿਫ਼ਿਲ 'ਚ ਗਾਇਕ ਸਰਦੂਲ ਸਿਕੰਦਰ ਨੇ ਜਾਣੋਂ ਬੀ ਪਰਾਕ ਨੂੰ ਕੀ ਦਿੱਤੀ ਨਸੀਹਤ !
ਬੀ ਪਰਾਕ ਦੇ ਵਿਆਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਸਰਦੂਲ ਸਿਕੰਦਰ ਬੀ ਪਰਾਕ ਨੂੰ ਨਸੀਹਤਾਂ ਦਿੰਦੇ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਸੀ ਕਿਉਂਕਿ ਪਹਿਲਾਂ ਉਹ ਕੁਆਰੇ ਸਨ ਅਤੇ ਉਹ ਆਪਣੇ ਲਈ ਸਿਰਫ਼ ਪੈਂਟਾਂ ਖਰੀਦਦੇ ਸਨ।
ਹੋਰ ਵੇਖੋ:ਵੇਖੋ ਬੀ ਪਰਾਕ ਦੇ ਵਿਆਹ ‘ਚ ਕਿਹੜੇ ਗਾਇਕਾਂ ਨੇ ਲਗਾਈਆਂ ਰੌਣਕਾਂ
https://www.instagram.com/p/Bv0kPvZF83I/
ਪਰ ਹੁਣ ਪੈਂਟਾਂ ਦੇ ਨਾਲ-ਨਾਲ ਲਹਿੰਗੇ ਦਾ ਭਾਅ ਵੀ ਪੁੱਛਣਗੇ । ਹੁਣ ਆਲੂ ਬੈਂਗਣ ਦਾ ਭਾਅ ਵੀ ਉਨ੍ਹਾਂ ਨੂੰ ਪੁੱਛਣਾ ਪਵੇਗਾ । ਇਹੀ ਨਹੀਂ ਹੁਣ ਜੋ ਯਾਰ ਉਨ੍ਹਾਂ ਦੀ ਜੇਬ 'ਤੇ ਨਜ਼ਰ ਰੱਖਦੇ ਸਨ। ਉਨ੍ਹਾਂ ਨੂੰ ਵੀ ਸਮਝ ਆ ਜਾਵੇਗੀ । ਦੱਸ ਦਈਏ ਕਿ ਸਰਦੂਲ ਸਿਕੰਦਰ ਬੀ ਪਰਾਕ ਦੇ ਵਿਆਹ 'ਚ ਸ਼ਿਰਕਤ ਕਰਨ ਗਏ ਸਨ ਅਤੇ ਉਨ੍ਹਾਂ ਨੇ ਆਪਣਾ ਗੀਤ 'ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ' ਵੀ ਗਾ ਕੇ ਸੁਣਾਇਆ ਸੀ ।