ਗਾਇਕ ਰੌਸ਼ਨ ਪ੍ਰਿੰਸ ਨੇ ਖਰੀਦੀ G-Wagon, ਸੋਸ਼ਲ ਮੀਡੀਆ ’ਤੇ ਪ੍ਰੰਸ਼ਸਕ ਦੇ ਰਹੇ ਹਨ ਵਧਾਈਆਂ

Reported by: PTC Punjabi Desk | Edited by: Rupinder Kaler  |  June 30th 2021 12:22 PM |  Updated: June 30th 2021 12:22 PM

ਗਾਇਕ ਰੌਸ਼ਨ ਪ੍ਰਿੰਸ ਨੇ ਖਰੀਦੀ G-Wagon, ਸੋਸ਼ਲ ਮੀਡੀਆ ’ਤੇ ਪ੍ਰੰਸ਼ਸਕ ਦੇ ਰਹੇ ਹਨ ਵਧਾਈਆਂ

ਆਪਣੇ ਗਾਣਿਆਂ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਰੌਸ਼ਨ ਪ੍ਰਿੰਸ ਆਪਣੇ ਪ੍ਰਸ਼ੰਸਕਾਂ ਦੇ ਨਾਲ ਹਰ ਖੁਸ਼ੀ ਸ਼ੇਅਰ ਕਰਦੇ ਹਨ । ਰੌਸ਼ਨ ਪ੍ਰਿੰਸ ਨੇ ਹਾਲ ਹੀ ਵਿੱਚ ਨਵੀਂ G-Wagon ਖਰੀਦੀ ਹੈ । ਇਹ ਖੁਸ਼ਖਬਰੀ ਉਹਨਾਂ ਨੇ ਖੁਦ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ ।

Happy Birthday Roshan Prince! 5 Times When Roshan Touched Hearts With His Songs Pic Courtesy: Instagram

ਹੋਰ ਪੜ੍ਹੋ :

ਈਸ਼ਾ ਦਿਓਲ ਨੇ ਮਨਾਈ ਵੈਡਿੰਗ ਐਨੀਵਰਸਰੀ, ਸਾਂਝੀਆਂ ਕੀਤੀਆਂ ਪਤੀ ਨਾਲ ਖ਼ਾਸ ਤਸਵੀਰਾਂ

Roshan Prince Announces His New Venture. Can You Guess What Is It? Pic Courtesy: Instagram

ਇਸ ਤਸਵੀਰ ਵਿੱਚ ਰੌਸ਼ਨ ਪ੍ਰਿੰਸ ਆਪਣੀ ਜੀ-ਵੈਗਨ ਦੇ ਬੌਨਟ ਤੇ ਬੈਠੇ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਲਿਖਿਆ ਹੈ “I am in love with this new lady called My New Car.” My #GWagon ❤️ ਇਸ ਤਸਵੀਰ ਤੇ ਰੌਸ਼ਨ ਪ੍ਰਿੰਸ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦੇ ਰਹੇ ਹਨ ।

Pic Courtesy: Instagram

ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ । ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਛੇਤੀ ਹੀ ਉਹਨਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network