ਗਾਇਕ ਰੇਸ਼ਮ ਸਿੰਘ ਅਨਮੋਲ ਨੇ ਖਰੀਦੀ ਨਵੀਂ ਕਾਰ, ਤਸਵੀਰਾਂ ਕੀਤੀਆ ਸਾਂਝੀਆਂ
ਗਾਇਕ ਰੇਸ਼ਮ ਸਿੰਘ ਅਨਮੋਲ ਆਪਣੇ ਪ੍ਰਸ਼ੰਸਕਾਂ ਨਾਲ ਹਰ ਛੋਟੀ ਵੱਡੀ ਖੁਸ਼ੀ ਸਾਂਝੀ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਨਵੀਂ ਕਾਰ ਖਰੀਦੀ ਹੈ ਜਿਸ ਦੀਆ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।
ਹੋਰ ਪੜ੍ਹੋ :
ਚੱਲਦੀ ਟ੍ਰੇਨ ਦੇ ਥੱਲੇ ਫਸੀ ਔਰਤ, ਇਸ ਤਰ੍ਹਾਂ ਬਚੀ ਜਾਨ
ਉਹਨਾਂ ਨੇ ਨਵੀਂ ਕਾਰ ਖਰੀਦੀ ਹੈ । ਰੇਸ਼ਮ ਸਿੰਘ ਅਨਮੋਲ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਉਹਨਾਂ ਦੀਆਂ ਤਸਵੀਰਾਂ ਤੇ ਲਗਾਤਾਰ ਕਮੈਂਟ ਹੋ ਰਹੇ ਹਨ ।
ਰੇਸ਼ਮ ਸਿੰਘ ਅਨਮੋਲ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਤੇ ਪ੍ਰਮਾਤਮਾ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ । ਰੇਸ਼ਮ ਸਿੰਘ ਅਨਮੋਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਹਿੱਟ ਗਾਣੇ ਦਿੰਦੇ ਆ ਰਹੇ ਹਨ । ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗਾਣਾ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।