ਗਾਇਕ ਰਵਿੰਦਰ ਗਰੇਵਾਲ ਸੱਚਖੰਡ ਸ੍ਰੀ ਹਜੂਰ ਸਾਹਿਬ ‘ਚ ਹੋਏ ਨਤਮਸਤਕ, ਵੀਡੀਓ ਕੀਤਾ ਸਾਂਝਾ

Reported by: PTC Punjabi Desk | Edited by: Shaminder  |  March 14th 2022 05:32 PM |  Updated: March 14th 2022 05:32 PM

ਗਾਇਕ ਰਵਿੰਦਰ ਗਰੇਵਾਲ ਸੱਚਖੰਡ ਸ੍ਰੀ ਹਜੂਰ ਸਾਹਿਬ ‘ਚ ਹੋਏ ਨਤਮਸਤਕ, ਵੀਡੀਓ ਕੀਤਾ ਸਾਂਝਾ

ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ  (Ravinder Grewal) ਸੱਚਖੰਡ ਸ੍ਰੀ ਹਜੂਰ ਸਾਹਿਬ (Sachkhand Sri Hazur Sahib )  ‘ਚ ਨਤਮਸਤਕ ਹੋਏ । ਇਸ ਮੌਕੇ ਉਨ੍ਹਾਂ ਨੇ ਜਿੱਥੇ ਸੱਚਖੰਡ ਸ੍ਰੀ ਹਜੂਰ ਸਾਹਿਬ ‘ਚ ਮੱਥਾ ਟੇਕਿਆ ਉਥੇ ਸ਼ਬਦ ਗੁਰਬਾਣੀ ਦਾ ਅਨੰਦ ਵੀ ਮਾਣਿਆ । ਇਸ ਦੇ ਨਾਲ ਹੀ ਰਵਿੰਦਰ ਗਰੇਵਾਲ ਨੇ ਆਪਣਾ ਇੱਕ ਘੋੜਾ ਦੀਦਾਰ ਵੀ ਹਜ਼ੂਰ ਸਾਹਿਬ ‘ਚ ਭੇਂਟ ਵਜੋਂ ਦਿੱਤਾ । ਜਿਸ ਦੇ ਵੀਡੀਓਜ਼ ਅਤੇ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆ ਹਨ ।

Ravinder grewal,, image From instagram

ਹੋਰ ਪੜ੍ਹੋ : ਰੋਹਿਤ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ 35 ਰੁਪਏ ਕਮਾਉਣ ਵਾਲਾ ਰੋਹਿਤ ਕਿਵੇਂ ਬਣਿਆ ਕਰੋੜਾਂ ਦਾ ਮਾਲਕ

ਰਵਿੰਦਰ ਗਰੇਵਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਸੱਚ ਖੰਡ ਸ੍ਰੀ ਹਜੂਰ ਸਾਹਿਬ ‘’ਚ ਚਿਰਾਂ ਤੋਂ ਸੁੱਖੀ ਸੁੱਖ ਦਸਮੇਸ਼ ਪਿਤਾ ਦੀ ਮਿਹਰ ਨਾਲ ਅੱਜ ਪੂਰੀ ਹੋਗੀ ਆਪਣਾ ਘੋੜਾ ਦੀਦਾਰ ਅੱਜ ਬਾਬਾ ਜੀ ਨੇ ਆਪਣੀ ਨਿੱਘੀ ਬੁੱਕਲ਼ ਵਿੱਚ ਲੈ ਲਿਆ।ਬਾਬਾ ਜੀ ਮਿਹਰਾਂ ਕਰਨ ਸਭ ਤੇ’ । ਰਵਿੰਦਰ ਗਰੇਵਾਲ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਵੀਡੀਓ ਸਾਂਝੇ ਕੀਤੇ ਹਨ । ਜਿਸ ‘ਚ ਉਹ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਹਨ ।

ravinder grewal with his horse image From instagram

ਦੱਸ ਦਈਏ ਕਿ ਰਵਿੰਦਰ ਗਰੇਵਾਲ ਨੇ ਕਈ ਜਾਨਵਰ ਰੱਖੇ ਹੋਏ ਹਨ ।ਜਿਸ ‘ਚ ਘੋੜੇ, ਬੱਤਖਾਂ, ਸ਼ੂਤਰਮੁਰਗ ਅਤੇ ਕਬੂਤਰ ਵੀ ਸ਼ਾਮਿਲ ਹਨ । ਉਨ੍ਹਾਂ ਦੇ ਫਾਰਮ ਹਾਊਸ ‘ਤੇ ਕਈ ਜਾਨਵਰ ਤੁਹਾਨੂੰ ਵੇਖਣ ਨੂੰ ਮਿਲਣਗੇ । ਜਿਸ ਦੀਆਂ ਵੀਡੀਓ ਵੀ ਗਾਇਕ ਵੱਲੋਂ ਸ਼ੇਅਰ ਕੀਤੀਆਂ ਜਾਂਦੀਆਂ ਹਨ । ਹੁਣ ਉਨ੍ਹਾਂ ਨੇ ਇਹ ਘੋੜਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਸੌਂਪਿਆ ਹੈ । ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ‘ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੰਦੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network