ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਬਾਲੀਵੁੱਡ ਵਿੱਚ ਹੋਈ ਐਂਟਰੀ, ਪਹਿਲੇ ਗਾਣੇ ਨੇ ਹੀ ਹਰ ਪਾਸੇ ਪਾਈ ਧੂਮ

Reported by: PTC Punjabi Desk | Edited by: Rupinder Kaler  |  October 23rd 2020 03:50 PM |  Updated: October 23rd 2020 03:50 PM

ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਬਾਲੀਵੁੱਡ ਵਿੱਚ ਹੋਈ ਐਂਟਰੀ, ਪਹਿਲੇ ਗਾਣੇ ਨੇ ਹੀ ਹਰ ਪਾਸੇ ਪਾਈ ਧੂਮ

ਪੰਜਾਬੀ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਇੱਕ ਤੋਂ ਬਾਅਦ ਇੱਕ ਤਰੱਕੀ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ ।ਸਵੀਤਾਜ਼ ਬਰਾੜ ਦੀ ਐਂਟਰੀ ਬਾਲੀਵੁੱਡ ਵਿੱਚ ਹੋ ਗਈ ਹੈ । ਨੁਸਰਤ ਭਰੂਚਾ ਤੇ ਰਾਜ ਕੁਮਾਰ ਰਾਓ ਸਟਾਰਰ ਫਿਲਮ 'ਛਲਾਂਗ' ਦੇ ਇੱਕ ਗਾਣੇ ਨੂੰ ਸਵੀਤਾਜ਼ ਬਰਾੜ ਨੇ ਆਪਣੀ ਆਵਾਜ਼ ਦਿੱਤੀ ਹੈ ।

sweetaj

ਹੋਰ ਪੜ੍ਹੋ :

ਨੇਹਾ ਕੱਕੜ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ਜੱਸੀ ਜਸਰਾਜ ਨੇ ਆਪਣੇ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੂੰ ਸੁਣਾਈਆਂ ਖਰੀਆਂ-ਖਰੀਆਂ !

ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ‘ਤੇ ਗਾਇਕ ਸਤਵਿੰਦਰ ਬੁੱਗਾ ਨੇ ਦਿੱਤੀ ਸੰਗਤਾਂ ਨੂੰ ਵਧਾਈ

sweetaj

ਇਹ ਗਾਣਾ 'ਕੇਅਰ ਨੀ ਕਰਦਾ' ਟਾਈਟਲ ਹੇਠ ਰਿਲੀਜ਼ ਹੋ ਗਿਆ ਹੈ । ਇਸ ਗਾਣੇ 'ਚ ਸਵੀਤਾਜ਼ ਬਰਾੜ ਦਾ ਸਾਥ ਯੋ ਯੋ ਹਨੀ ਸਿੰਘ ਨੇ ਦਿੱਤਾ ਹੈ । ਅਲਫ਼ਾਜ਼, ਹਨੀ ਸਿੰਘ ਤੇ ਹੋਮੀ ਦਿਲੀਵਾਲਾ ਨੇ ਇਸ ਗੀਤ ਨੂੰ ਲਿਖਿਆ ਹੈ। ਹਨੀ ਸਿੰਘ ਨੇ ਇਸ ਗਾਣੇ ਬਾਰੇ ਕਿਹਾ, 'ਲਵ ਰੰਜਨ ਕਿਸੇ ਵੀ ਗਾਣੇ ਨੂੰ ਸਿਰਫ ਇੱਕ ਵਾਰੀ 'ਚ ਸਮਝ ਜਾਂਦੇ ਹਨ ਕਿ ਕਿਹੜਾ ਗਾਣਾ ਉਨ੍ਹਾਂ ਦੀ ਫਿਲਮ ਲਈ ਚੱਲੂ ਜਾਂ ਨਹੀਂ ਚੱਲੂ।

sweetaj

ਹਨੀ ਸਿੰਘ ਇਸ ਗਾਣੇ ਨੂੰ ਲੈ ਕੇ ਬਹੁਤ ਐਕਸਾਈਟੈਡ ਹਨ। ਇਹ ਗਾਣਾ ਇਸ ਸਮੇਂ ਹਰ ਪਾਸੇ ਧੂਮ ਮਚਾ ਰਿਹਾ ਹੈ। ਰਾਜਕੁਮਾਰ ਰਾਓ ਤੇ ਨੁਸਰਤ ਭਰੂਚਾ ਦੀ ਇਹ ਫਿਲਮ ਇਸ ਦੀਵਾਲੀ 'ਤੇ ਰਿਲੀਜ਼ ਹੋਵੇਗੀ। 13 ਨਵੰਬਰ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਇਸ ਨੂੰ ਵਰਲਡ ਵਾਈਡ ਰਿਲੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਕੁਝ ਦਿਨ ਪਹਿਲਾ ਹੀ 'ਛਲਾਂਗ' ਦੇ ਟ੍ਰੇਲਰ ਨੂੰ ਰਿਲੀਜ਼ ਹੋਇਆ ਕੀਤਾ ਗਿਆ ਸੀ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network